ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਗਵਾ ਮਾਮਲਾ: ‘ਆਪ’ ਵਿਧਾਇਕ ਬਾਜ਼ੀਗਰ ਤੇ ਪੁੱਤਰਾਂ ਸਣੇ 7 ਲੋਕਾਂ ਦੇ ਮਾਮਲਾ ਦਰਜ

ਗੂਹਲਾ ਦੇ ਪਿੰਡ ਖਰਕਾਂ ਦੇ ਨਜ਼ਦੀਕ ਪਿੰਡ ਕਰੀਮ ਨਗਰ (ਚਿਚਡਵਾਲਾ) ਨਿਵਾਸੀ ਨੌਜਵਾਨ ਗੁਰਚਰਣ ਸਿੰਘ ਨੂੰ ਗਨ ਪੁਆਇੰਟ ’ਤੇ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਨੌਜਵਾਨ ਨੂੰ ਕਿਡਨੈਪ ਕਰਨ ਅਤੇ ਉਸਦੇ ਨਾਲ ਮਾਰ ਕੁੱਟ ਕਰ ਜ਼ਖ਼ਮੀ ਕਰਣ ਦੇ ਦੋਸ...
Advertisement

ਗੂਹਲਾ ਦੇ ਪਿੰਡ ਖਰਕਾਂ ਦੇ ਨਜ਼ਦੀਕ ਪਿੰਡ ਕਰੀਮ ਨਗਰ (ਚਿਚਡਵਾਲਾ) ਨਿਵਾਸੀ ਨੌਜਵਾਨ ਗੁਰਚਰਣ ਸਿੰਘ ਨੂੰ ਗਨ ਪੁਆਇੰਟ ’ਤੇ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਨੌਜਵਾਨ ਨੂੰ ਕਿਡਨੈਪ ਕਰਨ ਅਤੇ ਉਸਦੇ ਨਾਲ ਮਾਰ ਕੁੱਟ ਕਰ ਜ਼ਖ਼ਮੀ ਕਰਣ ਦੇ ਦੋਸ ਵਿੱਚ ਪੰਜਾਬ ਦੇ ਹਲਕਾ ਸ਼ਤਰਾਣਾ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਸਣੇ ਸੱਤ ਲੋਕਾਂ ’ਤੇ ਗੂਹਲਾ ਥਾਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਨੂੰ ਅਗਵਾ ਕਰਨ ਮਗਰੋਂ ਪਾਤੜਾਂ ਲਿਆਂਦਾ ਗਿਆ ਤੇ ਰਸਤੇ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ ਗਈ। ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਹਨ। ਪੀੜਤ ਹੁਣ ਪਾਤੜਾਂ ਦੇ ਹਸਪਤਾਲ ’ਚ ਜ਼ੇਰੇ ਇਲਾਜ ਹੈ।

Advertisement

ਜ਼ਿਕਰਯੋਗ ਹੈ ਕਿ ਇਹ ਵਿਵਾਦ ਸਰਪੰਚੀ ਚੋਣਾਂ ਨਾਲ ਜੁੜਿਆ ਹੋਇਆ ਹੈ। ਵਿਧਾਇਕ ਦਾ ਸਕਾ ਭਰਾ ਜਦੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਸੀ ਤਾਂ ਸ਼ਿਕਾਇਤਕਰਤਾ ਨੇ ਸਰਬਸੰਮਤੀ ਨਾ-ਮਨਜ਼ੂਰ ਕਰਦਿਆਂ ਉਸ ਖ਼ਿਲਾਫ਼ ਚੋਣ ਲੜਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਪ੍ਰਸ਼ਾਸਨ ਨੂੰ ਪਿੰਡ ’ਚ ਚੋਣ ਕਰਵਾਉਣੀ ਪਈ ਸੀ। ਹਾਲਾਂਕਿ ਸ਼ਿਕਾਇਤਕਰਤਾ ਹਾਰ ਗਿਆ ਸੀ, ਉਦੋਂ ਤੋਂ ਹੀ ਦੋਵਾਂ ਧਿਰਾਂ ’ਚ ਰੰਜਿਸ਼ ਹੈ। ਇਸ ਸਬੰਧੀ ਵਿਧਾਇਕ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤੀ ਗਈ ਸਾਜ਼ਿਸ਼ ਹੈ।

ਪਟਿਆਲਾ ਜ਼ਿਲ੍ਹੇ ਦਾ ਇਹ ਦੂਜਾ ਵਿਧਾਇਕ ਹੈ, ਜਿਸ ’ਤੇ ਸਰਕਾਰ ਦੌਰਾਨ ਕੇਸ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਖ਼ਿਲਾਫ਼ ਵੀ ਪੁਲੀਸ ਨੇ ਕੇਸ ਦਰਜ ਕੀਤਾ ਸੀ।

Advertisement
Show comments