ਡੀਸੀ ਦੇ ਕਿਸਾਨ ਵਿਰੋਧੀ ਰਵੱਈਏ ਖਿਲਾਫ਼ ਖੰਡਾ ਚੌਂਕ ਜਾਮ
ਡੀਸੀ ਦਫ਼ਤਰ ਦਾ ਘਿਰਾਓ: ਕਈ ਘੰਟੇ ਲੱਗਿਆ ਰਿਹਾ ਜਾਮ
Advertisement
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ’ਤੇ ਕਿਸਾਨਾਂ ਦੇ ਮਸਲੇ ਨਜ਼ਰ ਅੰਦਾਜ਼ ਕਰਨ ਦੇ ਦੋਸ਼ ’ਤੇ ਰੋਸ ਵਜੋਂ ਡੀ.ਸੀ ਦਫ਼ਤਰ ਦਾ ਘਿਰਾਓ ਕਰਨ ਵਾਲੇ ਕਿਸਾਨਾਂ ਨੇ ਅੱਜ ਸ਼ਾਮੀ ਡੀ.ਸੀ ਦਫ਼ਤਰ ਤੋਂ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਖੰਡਾ ਚੌਂਕ ਵੀ ਜਾਮ ਲਾ ਦਿੱਤਾ। ਜਿਸ ਕਾਰਨ ਸ਼ਹਿਰ ਦੇ ਕਾਫੀ ਹਿੱਸੇ ਵਿੱਚ ਟਰੈਫ਼ਿਕ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ।
ਉਧਰ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਨੂੰ ਮਨਾਉਣ ਲਈ ਚਾਰਾਜੋਈ ਕੀਤੀ ਜਾ ਰਹੀ। ਇਸ ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਅਧੀਨ ਆਉਂਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਸ਼ਾਮਿਲ ਹਨ।
Advertisement
Advertisement
