ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੱਟੂ ਦੀ ਪੰਚਾਇਤ ਵੱਲੋਂ ਪਰਵਾਸੀਆਂ ਤੇ ਨਸ਼ੇੜੀਆਂ ਖ਼ਿਲਾਫ਼ ਮਤੇ ਪਾਸ

ਨਸ਼ਾ ਕਰਨ ਤੇ ਵੇਚਣ ਵਾਲਿਆਂ ਦੀ ਜ਼ਮਾਨਤ ਨਾ ਦੇਣ ਦਾ ਐਲਾਨ
ਮਤਿਆਂ ਬਾਰੇ ਦੱਸਦੇ ਹੋਏ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ।
Advertisement

ਰਵਿੰਦਰ ਰਵੀ

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਵਾਪਰੀ ਘਟਨਾ ਦੇ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਪਿੰਡਾਂ ਵਿੱਚ ਪਰਵਾਸੀਆਂ ਖ਼ਿਲਾਫ਼ ਰੋਸ ਵਧਦਾ ਜਾ ਰਿਹਾ ਹੈ। ਪਿੰਡ ਕੱਟੂ ਦੀ ਸਰਪੰਚ ਬਲਜੀਤ ਕੌਰ ਅਨੁਸਾਰ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਅਹਿਮ ਮਤੇ ਪਾਏ ਹਨ। ਇਨ੍ਹਾਂ ਅਨੁਸਾਰ ਜੇ ਪਿੰਡ ਦਾ ਕੋਈ ਲੜਕਾ ਤੇ ਲੜਕੀ ਆਪਸ ’ਚ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ’ਚ ਬਤੌਰ ਪਤੀ-ਪਤਨੀ ਰਹਿਣ ਦਾ ਕੋਈ ਹੱਕ ਨਹੀਂ ਹੋਵੇਗਾ। ਪਿੰਡ ਦਾ ਕੋਈ ਨੌਜਵਾਨ ਲੜਕਾ ਜਾਂ ਲੜਕੀ ਚੋਰੀ ਕਰਦੇ ਹਨ, ਸਾਂਝੀਆਂ ਥਾਵਾਂ ’ਤੇ ਨਸ਼ਾ ਕਰਦੇ ਹਨ ਜਾਂ ਨਸ਼ਾ ਵੇਚਣ ਵਾਲੇ ਦਾ ਸਾਥ ਦਿੰਦੇ ਹਨ ਤਾਂ ਉਹ ਆਪਣੇ ਨੁਕਸਾਨ ਦੇ ਖ਼ੁਦ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਸਰਪੰਚ­, ਨੰਬਰਦਾਰ­, ਪੰਚ ਇਨ੍ਹਾਂ ਦੀ ਜ਼ਮਾਨਤ ਨਹੀਂ ਦੇਵੇਗਾ। ਪਿੰਡ ਦਾ ਕੋਈ ਵੀ ਕਿਸਾਨ ਜ਼ਿੰਮੀਦਾਰ ਜਾਂ ਦਲਿਤ ਭਾਈਚਾਰੇ ਦਾ ਵਿਅਕਤੀ ਕਿਸੇ ਵੀ ਪਰਵਾਸੀ ਨੂੰ ਆਪਣੀ ਜ਼ਮੀਨ, ਜਾਇਦਾਦ ਨਹੀਂ ਵੇਚੇਗਾ ਅਤੇ ਨਾ ਹੀ ਪਿੰਡ ਦਾ ਨੁਮਾਇੰਦਾ ਕਿਸੇ ਪਰਵਾਸੀ ਔਰਤ ਜਾਂ ਮਰਦ ਦਾ ਆਧਾਰ ਕਾਰਡ, ਵੋਟਰ ਕਾਰਡ ਆਦਿ ਜਾਰੀ ਕਰਵਾਏਗਾ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਉਸ ਦਾ ਪਿੰਡ ਵਿੱਚ ਬਾਈਕਾਟ ਕੀਤਾ ਜਾਵੇਗਾ। ਇਹ ਫ਼ੈਸਲਾ ਸਮੂਹ ਨਗਰ ਵਾਸੀਆਂ ਤੇ ਪੰਚਾਇਤ ਵੱਲੋਂ ਕੀਤਾ ਗਿਆ ਹੈ, ਹਰ ਪਿੰਡ ਵਾਸੀ ਇਸ ਨੂੰ ਮੰਨਣ ਦਾ ਪਾਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਕੋਈ ਕਿਸਾਨ ਪਰਵਾਸੀ ਵਿਅਕਤੀ ਨੂੰ ਬਤੌਰ ਕਾਮਾ, ਸੀਰੀ ਜਾਂ ਪਾਲੀ ਰੱਖਦਾ ਹੈ ਤਾਂ ਉਹ ਉਸ ਦੇ ਹਰ ਨਫ਼ੇ-ਨੁਕਸਾਨ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਪੰਚ ਦਰਸ਼ਨ ਸਿੰਘ, ਕਰਮਜੀਤ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ ਬਾਠ, ਬੇਅੰਤ ਸਿੰਘ ਨੰਬਰਦਾਰ, ਗੁਰਚਰਨ ਸਿੰਘ, ਜਗਸੀਰ ਸਿੰਘ, ਕਰਨੈਲ ਸਿੰਘ, ਸੁਖਵਿੰਦਰ ਸ਼ਰਮਾ ਆਦਿ ਸਣੇ ਹੋਰ ਪਿੰਡ ਵਾਸੀ ਹਾਜ਼ਰ ਸਨ।

Advertisement

Advertisement
Show comments