ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਲਾਕਾਰ ਸੰਗਮ ਵੱਲੋਂ ਪੰਜ ਸਾਹਿਤਕ ਸ਼ਖ਼ਸੀਅਤਾਂ ਦਾ ਸਨਮਾਨ ਅੱਜ

ਕੌਮਾਂਤਰੀ ਕਲਾਕਾਰ ਸੰਗਮ ਬਰਨਾਲਾ ਅਤੇ ਅਦਾਰਾ ‘ਕਲਾਕਾਰ ਸਾਹਿਤਕ’ ਵੱਲੋਂ ਪੰਜਾਬੀ ਸਾਹਿਤ ਸਭਾ ਅਤੇ ਮਾਲਵਾ ਸਾਹਿਤ ਸਭਾ ਦੇ ਸਹਿਯੋਗ ਨਾਲ 76ਵਾਂ ਸਨਮਾਨ ਵੰਡ ਸਮਾਗਮ ਪੱਤੀ ਰੋਡ ਕਲਾਕਾਰ ਭਵਨ ਬਰਨਾਲਾ ਵਿੱਚ ਭਲਕੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਜ ਉੱਘੀਆਂ ਸਾਹਿਤਕ...
Advertisement

ਕੌਮਾਂਤਰੀ ਕਲਾਕਾਰ ਸੰਗਮ ਬਰਨਾਲਾ ਅਤੇ ਅਦਾਰਾ ‘ਕਲਾਕਾਰ ਸਾਹਿਤਕ’ ਵੱਲੋਂ ਪੰਜਾਬੀ ਸਾਹਿਤ ਸਭਾ ਅਤੇ ਮਾਲਵਾ ਸਾਹਿਤ ਸਭਾ ਦੇ ਸਹਿਯੋਗ ਨਾਲ 76ਵਾਂ ਸਨਮਾਨ ਵੰਡ ਸਮਾਗਮ ਪੱਤੀ ਰੋਡ ਕਲਾਕਾਰ ਭਵਨ ਬਰਨਾਲਾ ਵਿੱਚ ਭਲਕੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਜ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਸਨਮਾਨ ਕੀਤਾ ਜਾਵੇਗਾ।

ਇਸ ਸਬੰਧੀ ਸੰਸਥਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਹੋਕ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸ਼ਾਇਰਾ ਗੁਰਚਰਨ ਕੌਰ ਕੋਚਰ ਨੂੰ 22ਵਾਂ ਤੇ ਬਹੁ-ਪੱਖੀ ਲੇਖਕ ਜਸਬੀਰ ਭੁੱਲਰ ਨੂੰ 23ਵਾਂ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਕਲਾਕਾਰ ਸਾਹਿਤਕ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਲੇਖਿਕਾ ਤੇ ਚਿੰਤਕ ਅਰਵਿੰਦਰ ਕੌਰ ਕਾਕੜਾ ਨੂੰ 18ਵਾਂ ਅਤੇ ਪ੍ਰੋ. (ਡਾ.) ਕੇ ਕੇ ਰੱਤੂ ਨੂੰ 19ਵਾਂ ਭਾਈ ਘਨ੍ਹੱਈਆ ਨਿਸ਼ਕਾਮ ਸੇਵਾ ਸਨਮਾਨ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਹੀ 5ਵਾਂ ਪ੍ਰਿੰ. ਸੁਰਿੰਦਰਪਾਲ ਸਿੰਘ ਬਰਾੜ ਸਾਹਿਤਕ ਪੱਤਰਕਾਰ ਸਨਮਾਨ ਪੰਜਾਬੀ ਦੇ ਕਹਾਣੀਕਾਰ ਅਤੇ ਆਲੋਚਕ ਡਾ . ਜੋਗਿੰਦਰ ਸਿੰਘ ਨਿਰਾਲਾ ਨੂੰ ਪ੍ਰਦਾਨ ਕੀਤਾ ਜਾਵੇਗਾ। ‘ਕਲਾਕਾਰ’ ਦਾ ਨਿਰਵਿਘਨ 150ਵਾਂ ਅੰਕ ਵੀ ਲੋਕ ਅਰਪਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਸ਼ਿਰਕਤ ਕਰਨਗੇ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਤੇ ਰਵਿੰਦਰ ਭੱਠਲ ਹੋਣਗੇ।

Advertisement

Advertisement
Show comments