ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੈਦਾਨ ਵਿੱਚ ਮੌਤ

ਰੇਡ ਪਾਉਣ ਮਗਰੋਂ ਪਿਆ ਦਿਲ ਦਾ ਦੌਰਾ; ਵਿਧਾਇਕ ਭਰਾਜ ਨੇ ਦੁੱਖ ਪ੍ਰਗਟਾਇਆ
Advertisement

ਇੱਥੋਂ ਨੇੜਲੇ ਪਿੰਡ ਬਲਿਆਲ ਦੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਖੇਡ ਮੈਦਾਨ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਬਲਿਆਲ ਦੇ ਸਰਪੰਚ ਜਗਮੀਤ ਸਿੰਘ ਭੋਲਾ ਅਤੇ ਸਾਬਕਾ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਬਿੱਟੂ ਬੀਤੇ ਦਿਨ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰੂਪਾਹੇੜੀ ’ਚ ਕਬੱਡੀ ਟੂਰਨਾਮੈਂਟ ਖੇਡਣ ਗਿਆ ਸੀ ਅਤੇ ਜਦੋਂ ਉਹ ਰੇਡ ਪਾ ਕੇ ਵਾਪਸ ਆਇਆ ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵੀ ਨੌਜਵਾਨ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਅਚਾਨਕ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਬਿੱਟੂ ਦੇ ਦਿਲ ਵਿੱਚ ਪਹਿਲਾਂ ਸਟੰਟ ਪਿਆ ਹੋਇਆ ਸੀ ਅਤੇ ਡਾਕਟਰਾਂ ਨੇ ਉਸ ਨੂੰ ਕਬੱਡੀ ਖੇਡਣ ਜਾਂ ਕੋਈ ਵੀ ਜ਼ੋਰ ਵਾਲਾ ਕੰਮ ਕਰਨ ਤੋਂ ਸਖ਼ਤ ਮਨਾ ਕੀਤਾ ਹੋਇਆ ਸੀ। ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਘਰ ਵਿੱਚ ਕਮਾਈ ਦਾ ਹੋਰ ਕੋਈ ਸਾਧਨ ਨਾ ਹੋਣ ਕਾਰਨ ਉਸ ਨੂੰ ਮਜਬੂਰੀਵੱਸ ਆਪਣੀ ਜਾਨ ਦਾਅ ’ਤੇ ਕਬੱਡੀ ਖੇਡਣੀ ਪੈ ਰਹੀ ਸੀ। ਇਸੇ ਦੌਰਾਨ ਉਸ ਨੂੰ ਖੇਡ ਮੈਦਾਨ ਵਿੱਚ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਅੱਜ ਜੱਦੀ ਪਿੰਡ ਬਲਿਆਲ ਵਿੱਚ ਉਸ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ, ਇਲਾਕਾ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement

Advertisement
Show comments