ਮੁਹਾਲੀ ’ਚੋਂ ਅਗਵਾ ਕੀਤਾ ਪੱਤਰਕਾਰ ਕੋਟਕਪੂਰਾ ਪੁਲੀਸ ਨੇ ਛੁਡਵਾਇਆ
ਮੁਹਾਲੀ ਤੋਂ ਨਿੱਜੀ ਚੈਨਲ ਦੇ ਅਗਵਾ ਕੀਤੇ ਪੱਤਰਕਾਰ ਨੂੰ ਫ਼ਰੀਦਕੋਟ ਜ਼ਿਲ੍ਹੇ ਵਿੱਚ ਕੋਟਕਪੂਰਾ ਪੁਲੀਸ ਨੇ ਅਗਵਾਕਾਰਾਂ ਤੋਂ ਛੁਡਵਾ ਲਿਆ ਹੈ ਪਰ ਪੁਲੀਸ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫ਼ਲ ਰਹੀ। ਅਗਵਾਕਾਰਾਂ ਤੋਂ ਛੁਡਵਾਏ ਪੱਤਰਕਾਰ ਨੇ ਪੁਲੀਸ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ...
Advertisement
ਮੁਹਾਲੀ ਤੋਂ ਨਿੱਜੀ ਚੈਨਲ ਦੇ ਅਗਵਾ ਕੀਤੇ ਪੱਤਰਕਾਰ ਨੂੰ ਫ਼ਰੀਦਕੋਟ ਜ਼ਿਲ੍ਹੇ ਵਿੱਚ ਕੋਟਕਪੂਰਾ ਪੁਲੀਸ ਨੇ ਅਗਵਾਕਾਰਾਂ ਤੋਂ ਛੁਡਵਾ ਲਿਆ ਹੈ ਪਰ ਪੁਲੀਸ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫ਼ਲ ਰਹੀ। ਅਗਵਾਕਾਰਾਂ ਤੋਂ ਛੁਡਵਾਏ ਪੱਤਰਕਾਰ ਨੇ ਪੁਲੀਸ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਜਾਣਕਾਰੀ ਅਨੁਸਾਰ ਨਿੱਜੀ ਟੀਵੀ ਦੇ ਪੱਤਰਕਾਰ ਗੁਰਪਿਆਰ ਸਿੰਘ ਨੂੰ ਇੱਕ ਦਿਨ ਪਹਿਲਾਂ ਮੁਹਾਲੀ ਤੋਂ ਨਿਹੰਗ ਸਿੰਘਾਂ ਦੇ ਭੇਸ ਵਿੱਚ ਦੋ ਵਿਅਕਤੀਆਂ ਨੇ ਅਗਵਾ ਕੀਤਾ ਸੀ। ਉਸੇ ਸਮੇਂ ਤੋਂ ਪੁਲੀਸ ਤਕਨੀਕੀ ਪੱਖ ਤੋਂ ਉਨ੍ਹਾਂ ਨੂੰ ਟ੍ਰੇਸ ਕਰ ਰਹੀ ਸੀ ਤੇ ਫਿਰ ਸੂਚਨਾ ਮਿਲੀ ਕਿ ਉਹ ਕੋਟਕਪੂਰਾ ਵਿੱਚ ਕਿਸੇ ਥਾਂ ’ਤੇ ਲੁਕੇ ਹੋਏ ਹਨ। ਇਸ ’ਤੇ ਕੋਟਕਪੂਰਾ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਪਿਆਰ ਸਿੰਘ ਨੂੰ ਤਾਂ ਰਿਹਾਅ ਕਰਵਾ ਲਿਆ ਪਰ ਅਗਵਾਕਾਰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਫ਼ਰੀਦਕੋਟ ਪੁਲੀਸ ਹੁਣ ਅਗਵਾਕਾਰਾਂ ਪਛਾਣ ਕਰਕੇ ਉਨ੍ਹਾਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ।
Advertisement
Advertisement
