ਘਰ ’ਚੋਂ 60 ਲੱਖ ਰੁਪਏ ਦੇ ਗਹਿਣੇ ਤੇ ਨਗਦੀ ਚੋਰੀ
ਪੁਲੀਸ ਨੇ ਮੌਕੇ ਦਾ ਜਾਇਜ਼ਾ ਲਿਆ
Advertisement
ਦਸਹਿਰੇ ਵਾਲੇ ਦਿਨ ਸ਼ਹਿਰ ਦੀ ਸੰਘਣੀ ਆਬਾਦੀ ’ਚ ਅੱਜ ਦਿਨ ਦਿਹਾੜੇ ਚੋਰਾਂ ਨੇ ਘਰ ਵਿੱਚੋਂ 60 ਲੱਖ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਣੇ ਨਗਦੀ ਚੋਰੀ ਕਰ ਲਈ। ਦੂਜੇ ਪਾਸੇ, ਪੁਲੀਸ ਵੱਲੋਂ ਦਸਹਿਰੇ ਦੇ ਮੱਦੇਨਜ਼ਰ ਸ਼ਹਿਰ ’ਚ ਸੁਰੱਖਿਆ ਪ੍ਰਬੰਧ ਪੁਖ਼ਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਪੁਰਾਤਨ ਗੀਤਾ ਭਵਨ ਮੰਦਰ ਨੇੜੇ ਅਹਾਤਾ ਰਾਮ ਸਰਾਏ ਵਾਲੀ ਗਲੀ ’ਚ ਰਿੰਕੂ ਕੁਮਾਰ ਅਤੇ ਹਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸਵੇਰੇ ਆਪਣੀ ਦੁਕਾਨ ’ਤੇ ਚਲੇ ਗਏ। ਇਸ ਦੌਰਾਨ ਰਿੰਕੂ ਦੀ ਪਤਨੀ ਘਰ ’ਚ ਇੱਕਲੀ ਸੀ। ਰਿੰਕੂ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਦੇ ਅੱਗੇ ਵਾਲੇ ਕਮਰੇ ’ਚ ਆਰਾਮ ਕਰ ਰਹੀ ਸੀ ਤਾਂ ਦੁਪਹਿਰ ਦੇ 12 ਵਜੇ ਦੇ ਕਰੀਬ ਘਰ ’ਚ ਪਈ ਅਲਮਾਰੀ ਦੇ ਜਿੰਦੇ ਤੋੜ ਕੇ ਚੋਰ 50 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਮਗਰੋਂ ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
Advertisement
Advertisement