ਜਲੰਧਰ ਕਤਲ ਮਾਮਲੇ ਦੇ ਮੁਲਜ਼ਮ ਦਾ ਰਿਮਾਂਡ ਦੋ ਦਿਨ ਵਧਿਆ
ਇਥੋਂ ਦੇ ਪਾਰਸ ਅਸਟੇਟ ਵਿੱਚ 13 ਸਾਲਾ ਲੜਕੀ ਦੇ ਕਤਲ ਕੇਸ ਦੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ 9 ਦਿਨਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਅਦਾਲਤ ਨੂੰ ਮੁਲਜ਼ਮ...
Advertisement
ਇਥੋਂ ਦੇ ਪਾਰਸ ਅਸਟੇਟ ਵਿੱਚ 13 ਸਾਲਾ ਲੜਕੀ ਦੇ ਕਤਲ ਕੇਸ ਦੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ 9 ਦਿਨਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਅਦਾਲਤ ਨੂੰ ਮੁਲਜ਼ਮ ਦਾ ਰਿਮਾਂਡ ਨੂੰ ਵਧਾਉਣ ਦੀ ਅਪੀਲ ਕੀਤੀ। ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਮੁਲਜ਼ਮ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕਰ ਦਿੱਤਾ। ਰਿਮਾਂਡ ਦੌਰਾਨ ਜਾਂਚ ਟੀਮ ਨੇ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਅਤੇ ਉਸ ਨੂੰ ਘਟਨਾ ਸਥਾਨ ’ਤੇ ਵੀ ਲੈ ਕੇ ਗਈ। ਉੱਥੇ, ਮੁਲਜ਼ਮ ਨੇ ਲੜਕੀ ਦੇ ਕਤਲ ਤੋਂ ਲੈ ਕੇ ਬਾਥਰੂਮ ਵਿੱਚ ਲਾਸ਼ ਨੂੰ ਲੁਕਾਉਣ ਤੱਕ ਦੀ ਸਾਰੀ ਘਟਨਾ ਦੱਸੀ।
Advertisement
Advertisement
