Jalandhar hospital deaths: ਤਿੰਨ ਡਾਕਟਰ ਮੁਅੱਤਲ, ਇਕ ਬਰਖਾਸਤ
ਸਿਹਤ ਮੰਤਰੀ ਨੇ ਕਿਹਾ, ‘‘ਮੈਨੂੰ ਇਸ ਗੱਲੋਂ ਅਫ਼ਸੋਸ ਹੈ ਕਿ ਕਿ ਅਸੀਂ ਗੰਭੀਰ ਬਿਮਾਰ ਮਰੀਜ਼ਾਂ ਦੀ ਜਾਨ ਨਹੀਂ ਬਚਾ ਸਕੇ।’’ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਕਸੀਜਨ ਦੇ ਚਾਰ ਸਰੋਤ ਸਨ, ਪਰ ਮਾੜੇ ਪ੍ਰਬੰਧਾਂ ਕਰਕੇ ਮਰੀਜ਼ਾਂ ਦੀ ਮੌਤ ਹੋਈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਕਾਇਮ ਤਕਨੀਕੀ ਕਮੇਟੀ ਨੇ ਆਪਦੀ ਰਿਪੋਰਟ ਦਾਖਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਰਾਜ ਕੁਮਾਰ, ਐੱਸਐੱਮਓ ਡਾ.ਸੁਰਜੀਤ ਸਿੰਘ ਤੇ ਐਨਸਥੀਸੀਆ ਮਾਹਿਰ ਡਾ.ਸੁਨਾਕਸ਼ੀ ਨੂੰ ਮੁਅੱਤਲ ਤੇ ਹਾਊਸ ਸਰਜਨ ਡਾ.ਸ਼ਿਵਿੰਦਰ ਸਿੰਘ ਨੇ ਸੇਵਾਵਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ।’’
ਉਨ੍ਹਾਂ ਕਿਹਾ ਕਿ ਅਣਗਹਿਲੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਮਿਸਾਲੀ ਸਜ਼ਾ ਦੇਣੀ ਜ਼ਰੂਰੀ ਸੀ।’’ ਸਿਹਤ ਮੰਤਰੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਤਫ਼ਸੀਲੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਹੋਰਨਾਂ ਤਿੰਨ ਡਾਕਟਰਾਂ ਨੂੰ ਵੀ ਸੇਵਾਵਾਂ ਤੋਂ ਬਰਖ਼ਾਸਤ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਸ਼ਾਇਦ ਸੇਵਾਮੁਕਤੀ ਲਾਭ ਵੀ ਨਾ ਮਿਲਣ।’’