ਹਵਾਲਾਤੀ ਫ਼ਰਾਰ ਹੋਣ ਮਗਰੋਂ ਜੇਲ੍ਹ ਸੁਪਰਡੈਂਟ ਦਾ ਤਬਾਦਲਾ
ਕੇਂਦਰੀ ਜੇਲ੍ਹ ਬਠਿੰਡਾ ਦੇ ਡਿਪਟੀ ਸੁਪਰਡੈਂਟ ਸ਼ਿਵਰਾਜ ਸਿੰਘ ਦਾ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਬਰਨਾਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਹੇਮੰਤ ਸ਼ਰਮਾ ਲੈਣਗੇ। ਭਾਵੇਂ ਜੇਲ੍ਹ ਵਿਭਾਗ ਨੇ ਕੁੱਝ ਹੋਰ ਬਦਲੀਆਂ ਵੀ ਕੀਤੀਆਂ ਹਨ,...
Advertisement
ਕੇਂਦਰੀ ਜੇਲ੍ਹ ਬਠਿੰਡਾ ਦੇ ਡਿਪਟੀ ਸੁਪਰਡੈਂਟ ਸ਼ਿਵਰਾਜ ਸਿੰਘ ਦਾ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਬਰਨਾਲਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਹੇਮੰਤ ਸ਼ਰਮਾ ਲੈਣਗੇ। ਭਾਵੇਂ ਜੇਲ੍ਹ ਵਿਭਾਗ ਨੇ ਕੁੱਝ ਹੋਰ ਬਦਲੀਆਂ ਵੀ ਕੀਤੀਆਂ ਹਨ, ਪਰ ਇਸ ਬਦਲੀ ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿੱਚੋਂ ਸ਼ਨਿਚਰਵਾਰ ਨੂੰ ਹਵਾਲਾਤੀ ਤਿਲਕ ਰਾਜ ਦੇ ਭੇਤ-ਭਰੇ ਢੰਗ ਨਾਲ ਫ਼ਰਾਰ ਹੋਣ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਵਾਲਾਤੀ ਤਿਲਕ ਰਾਜ 26 ਸਤੰਬਰ ਨੂੰ ਜੇਲ੍ਹ ਅੰਦਰੋਂ ਗਾਇਬ ਹੋ ਗਿਆ ਸੀ। ਦੋ ਦਿਨ ਤੱਕ ਜੇਲ੍ਹ ਪ੍ਰਸ਼ਾਸਨ ਤਿਲਕ ਰਾਜ ਨੂੰ ਲੱਭਣ ’ਚ ਜੁਟਿਆ ਰਿਹਾ, ਪਰ ਜਦੋਂ ਉਹ ਨਾ ਮਿਲਿਆ ਤਾਂ 28 ਸਤੰਬਰ ਨੂੰ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ। ਅੱਜ ਬਠਿੰਡਾ ਅਤੇ ਬਰਨਾਲਾ ਤੋਂ ਇਲਾਵਾ ਨਾਭਾ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਦੇ ਸੁਪਰਡੈਂਟ ਵੀ ਤਬਦੀਲ ਕੀਤੇ ਗਏ ਹਨ।
Advertisement
Advertisement