ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘Jaat’ Controversy: ‘ਜਾਟ’ ਫਿਲਮ ਤੋਂ ਵਿਵਾਦਤ ਸੀਨ ਹਟਾਇਆ ਗਿਆ: ਜਲੰਧਰ ’ਚ FIR ਦਰਜ ਹੋਣ ਪਿੱਛੋਂ ਆਇਆ ਫ਼ੈਸਲਾ

ਹਤਿੰਦਰ ਮਹਿਤਾਜਲੰਧਰ, 18 ਅਪਰੈਲ ‘Jaat’ Controversy: ਸ਼ੁੱਕਰਵਾਰ ਨੂੰ ਫਿਲਮ ‘ਜਾਟ’ ਤੋਂ ਚਰਚ ਦਾ ਵਿਵਾਦਪੂਰਨ ਦ੍ਰਿਸ਼ ਹਟਾ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਇਹ ਫ਼ੈਸਲਾ ਜਲੰਧਰ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਲਿਆ ਗਿਆ ਹੈ। ਇੱਕ ਦਿਨ ਪਹਿਲਾਂ, ਈਸਾਈ ਭਾਈਚਾਰੇ ਦੇ ਅਲਟੀਮੇਟਮ...
Advertisement
ਹਤਿੰਦਰ ਮਹਿਤਾਜਲੰਧਰ, 18 ਅਪਰੈਲ

‘Jaat’ Controversy: ਸ਼ੁੱਕਰਵਾਰ ਨੂੰ ਫਿਲਮ ‘ਜਾਟ’ ਤੋਂ ਚਰਚ ਦਾ ਵਿਵਾਦਪੂਰਨ ਦ੍ਰਿਸ਼ ਹਟਾ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਇਹ ਫ਼ੈਸਲਾ ਜਲੰਧਰ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਲਿਆ ਗਿਆ ਹੈ। ਇੱਕ ਦਿਨ ਪਹਿਲਾਂ, ਈਸਾਈ ਭਾਈਚਾਰੇ ਦੇ ਅਲਟੀਮੇਟਮ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਸਮੇਤ 5 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ।

Advertisement

ਈਸਾਈ ਭਾਈਚਾਰੇ ਨੇ ਦੋਸ਼ ਲਗਾਇਆ ਕਿ ਫਿਲਮ ‘ਜਾਟ’ ਵਿਚਲੇ ਚਰਚ/ਗਿਰਜਾਘਰ ਦੇ ਦ੍ਰਿਸ਼ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਈਸਾਈ ਭਾਈਚਾਰੇ ਨੇ ਜਲੰਧਰ ਵਿੱਚ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨੇ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਦੇ ਸਦਰ ਪੁਲੀਸ ਸਟੇਸ਼ਨ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ‘ਜਾਟ’ ਫਿਲਮ 10 ਅਪਰੈਲ ਨੂੰ ਸਿਨਮਿਆਂ ਵਿੱਚ ਰਿਲੀਜ਼ ਹੋਈ ਸੀ।

ਰਣਦੀਪ ਹੁੱਡਾ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਉਹ ਫਿਲਮ ਦੀ ਪ੍ਰਮੋਸ਼ਨ ਲਈ ਰੋਹਤਕ ਆਇਆ ਸੀ। ਈਸਾਈ ਭਾਈਚਾਰੇ ਦੇ ਆਗੂ ਵਿਕਾਸ ਗੋਲਡੀ ਨੇ 15 ਅਪਰੈਲ ਨੂੰ ਜਲੰਧਰ ਕਮਿਸ਼ਨਰੇਟ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਸੀ ਕਿ ‘ਜਾਟ’ ਫਿਲਮ ਕੁਝ ਦਿਨ ਪਹਿਲਾਂ ਸਿਨਮਿਆਂ ਵਿੱਚ ਰਿਲੀਜ਼ ਹੋਈ ਸੀ।

ਫਿਲਮ ਵਿੱਚ ਰਣਦੀਪ ਹੁੱਡਾ ਨੇ ਯਿਸੂ ਮਸੀਹ ਅਤੇ ਈਸਾਈ ਧਰਮ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ‘ਅਪਮਾਨ’ ਕੀਤਾ ਹੈ। ਗੋਲਡੀ ਨੇ ਕਿਹਾ ਕਿ ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯਿਸੂ ਮਸੀਹ ਵਾਂਗ ਖੜ੍ਹਾ ਸੀ ਅਤੇ ਸਾਡੇ ਸ਼ਬਦ ‘ਆਮੀਨ’ ਦਾ ਅਪਮਾਨ ਕੀਤਾ ਗਿਆ।

ਵਿਕਾਸ ਗੋਲਡੀ ਅਨੁਸਾਰ, ਫਿਲਮ ਵਿੱਚ ਇਹ ਵੀ ਕਿਹਾ ਗਿਆ ਸੀ ਕਿ ‘ਤੁਹਾਡਾ ਪ੍ਰਭੂ ਯਿਸੂ ਮਸੀਹ ਸੌਂ ਰਿਹਾ ਹੈ ਅਤੇ ਉਸ ਨੇ ਮੈਨੂੰ ਭੇਜਿਆ ਹੈ’। ਗੋਲਡੀ ਨੇ ਕਿਹਾ, ‘‘ਅਜਿਹੀ ਸਥਿਤੀ ਵਿੱਚ, ਜੋ ਲੋਕ ਯਿਸੂ ਮਸੀਹ ਦੇ ਵਿਰੁੱਧ ਹਨ, ਉਹ ਅਜਿਹੀਆਂ ਫਿਲਮਾਂ ਦੇਖਣ ਤੋਂ ਬਾਅਦ ਸਾਡੇ ਚਰਚਾਂ ’ਤੇ ਹਮਲਾ ਕਰਨਗੇ। ਇਸ ਨੂੰ ਦੇਖ ਕੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਈਸਾਈ ਭਾਈਚਾਰੇ ਵਿੱਚ ਗੁੱਸਾ ਹੈ।’’

 

 

Advertisement