ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਈਸਾਪੁਰ: ਢਾਬੀ ਵਾਲੇ ਚੋਅ ’ਚ ਵਗਿਆ ਰਸਾਇਣ ਘੁਲਿਆ ਪਾਣੀ

ਫੈਕਟਰੀਆਂ ’ਤੇ ਮੀਂਹ ਆੜ ਹੇਠ ਪ੍ਰਦੂਸ਼ਤ ਪਾਣੀ ਚੋੋਅ ’ਚ ਸੁੱਟਣ ਦਾ ਦੋਸ਼
ਪਿੰਡ ਈਸਾਪੁਰ ਤੋਂ ਲੰਘਦੇ ਢਾਬੀ ਵਾਲੇ ਚੋਅ ’ਚ ਵਗਦਾ ਹੋਇਆ ਦੂਸ਼ਿਤ ਪਾਣੀ। -ਫੋਟੋ: ਰੂਬਲ
Advertisement

ਹਰਜੀਤ ਸਿੰਘ

ਇਥੋਂ ਦੇ ਪਿੰਡ ਈਸਾਪੁਰ ’ਚ ਢਾਬੀ ਵਾਲੇ ਚੋਅ ’ਚ ਭਾਰੀ ਮਾਤਰਾ ’ਚ ਕੈਮੀਕਲ ਵਾਲਾ ਪ੍ਰਦੂਸ਼ਤ ਪਾਣੀ ਵਗ ਰਿਹਾ ਹੈ, ਜਿਸ ’ਚੋਂ ਆ ਰਹੀ ਬਦਬੂ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ। ਪਿੰਡ ਈਸਾਪੁਰ ਵਾਸੀਆਂ ਨੇ ਦੱਸਿਆ ਕਿ ਮੀਂਹ ਦੀ ਆੜ ਹੇਠ ਫੈਕਟਰੀਆਂ ਵੱਲੋਂ ਚੋਅ ਵਿੱਚ ਪ੍ਰਦੂਸ਼ਤ ਪਾਣੀ ਛੱਡਿਆ ਜਾਂਦਾ ਹੈ। ਇਸ ਕਾਰਨ ਪਿੰਡ ਦੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

Advertisement

ਪਿੰਡ ਈਸਾਪੁਰ ਦੇ ਵਸਨੀਕ ਅਵਤਾਰ ਸਿੰਘ, ਪੁਸ਼ਪਿੰਦਰ ਸਿੰਘ, ਹਰਦਿੱਤ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਇਲਾਕੇ ’ਚ ਸਨਅਤਕਾਰ ਪ੍ਰਦੂਸ਼ਣ ਰੋਕੂ ਬੋਰਡ ਨਿਯਮਾਂ ਨੂੰ ਸ਼ਰੇਆਮ ਅਣਡਿੱਠ ਕਰਕੇ ਹਵਾ ਅਤੇ ਪਾਣੀ ਵਿੱਚ ਪ੍ਰਦੂਸ਼ਣ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਨਅਤਕਾਰ ਮੀਂਹ ਦੀ ਆੜ ਹੇਠ ਫੈਕਟਰੀਆਂ ਪ੍ਰਦੂਸ਼ਿਤ ਪਾਣੀ ਨਦੀ, ਨਾਲਿਆਂ ਅਤੇ ਬਰਸਾਤੀ ਚੋਅ ’ਚ ਛੱਡ ਰਹੇ ਹਨ। ਉਨ੍ਹਾਂ ਮੁਤਾਬਕ ਇਸ ਸਬੰਧੀ ਪਹਿਲਾਂ ਵੀ ਪਿੰਡ ਵਾਸੀਆਂ ਨੇ ਆਵਾਜ਼ ਚੁੱਕੀ ਸੀ ਜਿਸ ਦੌਰਾਨ ਸੰਘਰਸ਼ ਕਰਨ ਤੋਂ ਇਲਾਵਾ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਪਰ ਇਸ ਦੇ ਬਾਵਜੂਦ ਸਨਅਤਕਾਰ ਬਾਜ਼ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲਾ ਪਾਣੀ ਕਾਫੀ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸੇ ਪਾਣੀ ਦੀ ਵਰਤੋਂ ਪਿੰਡ ਵਾਸੀ ਖੇਤਾਂ ਵਿੱਚ ਫਸਲਾਂ ਦੀ ਸਿੰਜਾਈ ਲਈ ਕਰਦੇ ਹਨ। ਪ੍ਰਦੂਸ਼ਿਤ ਪਾਣੀ ਨਾਲ ਤਿਆਰ ਫਸਲਾਂ ਲੋਕਾਂ ਲਈ ਬਿਮਾਰੀਆਂ ਦਾ ਸਬੱਬ ਬਣ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਕੈਂਸਰ ਅਤੇ ਹੋਰਨਾਂ ਬਿਮਾਰੀਆਂ ਦੇ ਮਰੀਜ਼ ਵਧ ਰਹੇ ਹਨ। ਲੋਕਾਂ ਨੇ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਅ ’ਚ ਦੂਸ਼ਿਤ ਪਾਣੀ ਛੱਡਣ ਵਾਲੀਆਂ ਸਨਅਤਾਂ ਦੀ ਪਛਾਣ ਕਾਰਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਾਂਗੇ: ਵਿਧਾਇਕ ਰੰਧਾਵਾ

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਪ੍ਰਦੂਸ਼ਣ ਰੋਕੂ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਨਅਤਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement
Show comments