ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ: ਅੱਜ ਤੋਂ ਐੱਸ ਆਈ ਆਰ ਦੀ ਤਿਆਰੀ ਦੇ ਨਿਰਦੇਸ਼

ਦੋ ਦਿਨਾਂ ਲਈ ਵਿਭਾਗੀ ਜ਼ਿੰਮੇਵਾਰੀਆਂ ਤੋਂ ਮੁਕਤ ਕੀਤੇ ਸੁਪਰਵਾਈਜ਼ਰ ਤੇ ਬੂਥ ਪੱਧਰੀ ਅਧਿਕਾਰੀ
Advertisement

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਐਤਵਾਰ ਨੂੰ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਬਾਰੇ ਖ਼ਬਰ ਨੂੰ ‘ਕਿਆਸਅਰਾਈਆਂ’ ਦੱਸੇ ਜਾਣ ਤੋਂ ਇੱਕ ਦਿਨ ਬਾਅਦ, ਚੋਣ ਰਜਿਸਟਰੇਸ਼ਨ ਅਫ਼ਸਰ ਦਫ਼ਤਰ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਵਿਭਾਗੀ ਅਫ਼ਸਰਾਂ ਨੂੰ ਐੱਸ ਆਈ ਆਰ ਦੀ ਤਿਆਰੀ ਲਈ ਦੋ ਦਿਨਾਂ ਵਾਸਤੇ ਵਿਭਾਗੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਨੂੰ ਕਿਹਾ ਹੈ। ਅੱਜ ਫੀਲਡ ਵਿੱਚ ਮੌਜੂਦ ਕਈ ਅਧਿਕਾਰੀ, ਜੋ ਆਪਣੀ ਹਲਕਾ ਪੱਧਰੀ ਵੋਟਰ ਸੂਚੀ ਦੇ ਇੰਚਾਰਜ ਹਨ, ਨੇ ਵੋਟਰ ਸੂਚੀਆਂ ਦੀ ਸੁਧਾਈ ਲਈ ਬਲਾਕ ਪੱਧਰ ’ਤੇ ਤਾਇਨਾਤੀ ਵਾਸਤੇ ਅਧਿਕਾਰੀਆਂ ਨੂੰ 16 ਤੇ 17 ਸਤੰਬਰ ਨੂੰ ਵਿਭਾਗੀ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਹੈ।

15 ਸਤੰਬਰ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਅਧਿਕਾਰੀਆਂ ਨੂੰ ਸੁਪਰਵਾਈਜ਼ਰੀ ਅਧਿਕਾਰੀਆਂ ਅਤੇ ਬੂਥ ਪੱਧਰੀ ਅਧਿਕਾਰੀਆਂ ਨੂੰ ਦੋ ਦਿਨਾਂ 16 ਤੇ 17 ਸਤੰਬਰ ਲਈ ਵਿਭਾਗੀ ਡਿਊਟੀਆਂ ਤੋਂ ਮੁਕਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ‘ਐੱਸ ਆਈ ਆਰ 1-1-2026’ ਨਾਲ ਸਬੰਧਤ ਤਿਆਰੀਆਂ ਬਾਰੇ ਡਿਊਟੀ ਸੌਂਪੀ ਜਾ ਸਕੇ। ਇੱਕ ਸੀਨੀਅਰ ਪੀ ਸੀ ਐੱਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਅਧਿਕਾਰੀਆਂ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਫੀਲਡ ਵਿੱਚ ਤਾਇਨਾਤ ਕਰਨ ਨੂੰ ਕਿਹਾ ਹੈ ਕਿ ਸਾਰੀਆਂ ਸੂਚੀਆਂ ਅਤੇ ਐੱਸ ਆਈ ਆਰ 2003 ਦੇ ਮੁਕਾਬਲੇ ਮੌਜੂਦਾ ਸੂਚੀ ਦੇ ਡੇਟਾ ਦੀ ਸੁਧਾਈ ਲਈ ਤਿਆਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ, “ਹਾਲਾਂਕਿ ਕੋਈ ਵੀ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਪੂਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਜਦੋਂ ਵੀ ਪੰਜਾਬ ਦੇ ਮੁੱਖ ਚੋਣ ਦਫ਼ਤਰ ਵੱਲੋਂ ਇਸ ਬਾਰੇ ਮੰਗ ਕੀਤੀ ਜਾਵੇ ਤਾਂ ਜ਼ਿਲ੍ਹੇ ਆਪਣੀਆਂ ਸੂਚੀਆਂ ਦੇ ਨਾਲ ਤਿਆਰ ਹੋਣ।”

Advertisement

Advertisement
Show comments