ਮੁਹਾਲੀ ’ਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਨਫੋਸਿਸ
2500 ਵਿਅਕਤੀਆਂ ਲਈ ਪੈਦਾ ਹੋਵੇਗਾ ਰੁਜ਼ਗਾਰ: ਸੰਜੀਵ ਅਰੋਡ਼ਾ
Advertisement
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸੂਬੇ ਦੇ ਉਦਯੋਗ ਅਤੇ ਵਣਜ ਨੂੰ ਹੋਰ ਹੁਲਾਰਾ ਦੇਣ ਅਤੇ ਆਰਥਿਕ ਵਿਕਾਸ ਦਾ ਰਾਹ ਪੱਧਰਾ ਕਰਨ ਲਈ ‘ਇਨਫੋਸਿਸ ਲਿਮਟਿਡ’ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਤਹਿਤ ਮੁਹਾਲੀ ਵਿੱਚ ਲਗਪਗ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ 2500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸ੍ਰੀ ਅਰੋੜਾ ਨੇ ਕਿਹਾ ਕਿ ਮੁਹਾਲੀ ’ਚ 2017 ਤੋਂ ਸਥਿਤ ‘ਇਨਫ਼ੋਸਿਸ ਲਿਮਟਿਡ’ ਵਿੱਚ 900 ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੇਜ਼ ਇੱਕ ਯੋਜਨਾ ਤਹਿਤ ‘ਇਨਫ਼ੋਸਿਸ ਲਿਮਟਿਡ’ ਤਿੰਨ ਲੱਖ ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫ਼ਤਰੀ ਜਗ੍ਹਾ ਅਤੇ ਹੋਰ ਇਮਾਰਤਾਂ ਦਾ ਵਿਸਥਾਰ ਕਰੇਗੀ, ਫ਼ੇਜ਼ ਦੋ ਯੋਜਨਾ ਤਹਿਤ ਇਹ ਫਰਮ ਚਾਰ ਲੱਖ 80 ਹਜ਼ਾਰ ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫਤਰੀ ਥਾਂ ਅਤੇ ਹੋਰ ਇਮਾਰਤਾਂ ਦਾ ਵਿਸਥਾਰ ਕਰੇਗੀ। ਇਸ ਨੂੰ ਪੰਜ ਸਾਲਾਂ ਵਿੱਚ ਮੁਕੰਮਲ ਕੀਤਾ ਜਾਵੇਗਾ।
Advertisement
Advertisement