ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਵੱਲੋਂ ਸ਼ਾਂਤੀ ਰੱਖਿਅਕ ਮਿਸ਼ਨਾਂ ’ਚ ਵੱਧ ਯੋਗਦਾਨ ਦੇਣ ਦਾ ਅਹਿਦ

ਐੱਫਪੀਯੂ ਅਤੇ ਕੁਇਕ ਰਿਐਕਸ਼ਨ ਫੋਰਸ ਕੰਪਨੀ ਕਾਇਮ ਕਰਨ ਦਾ ਐਲਾਨ
Advertisement

ਸੰਯੁਕਤ ਰਾਸ਼ਟਰ, 15 ਮਈ

ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ’ਚ ਸਭ ਤੋਂ ਵੱਧ ਫੌਜੀ ਯੋਗਦਾਨ ਦੇਣ ਵਾਲੇ ਮੁਲਕਾਂ ’ਚੋਂ ਇਕ ਭਾਰਤ ਨੇ ਸ਼ਾਂਤੀ ਰੱਖਿਅਕ ਮੰਤਰੀ ਪੱਧਰ ਦੀ ਮੀਟਿੰਗ ’ਚ ਅਹਿਮ ਵਚਨਬੱਧਤਾ ਜ਼ਾਹਿਰ ਕੀਤੀ ਹੈ, ਜਿਨ੍ਹਾਂ ’ਚ ਇਕ ‘ਕੁਇਕ ਰਿਐਕਸ਼ਨ ਫੋਰਸ ਕੰਪਨੀ’ ਅਤੇ ਮਹਿਲਾਵਾਂ ਦੀ ਅਗਵਾਈ ਹੇਠਲੀ ‘ਫਾਰਮਡ ਪੁਲੀਸ ਯੂਨਿਟ’ (ਐੱਫਪੀਯੂ) ਦੇ ਗਠਨ ਸ਼ਾਮਲ ਹਨ। ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ਨਾਲ ਜੁੜੇ ਵਿਭਾਗ ਨੇ ਭਾਰਤ ਦੀ ਹਮਾਇਤ ਲਈ ਉਸ ਦਾ ਧੰਨਵਾਦ ਕੀਤਾ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮੰਤਰੀ ਪੱਧਰ ਦੀ ਮੀਟਿੰਗ ਬੁੱਧਵਾਰ ਨੂੰ ਬਰਲਿਨ ’ਚ ਹੋਈ ਜਿਸ ’ਚ 130 ਤੋਂ ਵੱਧ ਮੈਂਬਰ ਮੁਲਕਾਂ ਅਤੇ ਕੌਮਾਂਤਰੀ ਭਾਈਵਾਲਾਂ ਨੇ ਹਿੱਸਾ ਲਿਆ। ਇਸ ਦੌਰਾਨ ਇਕਜੁੱਟਤਾ ਦਿਖਾਉਂਦਿਆਂ 74 ਮੁਲਕਾਂ ਨੇ ਅਹਿਮ ਐਲਾਨਾਂ ’ਤੇ ਫੁੱਲ ਚੜ੍ਹਾਏ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਵਿੱਖ ਲਈ ਸ਼ਾਂਤੀ ਰੱਖਿਅਕ ਮਿਸ਼ਨਾਂ ਨੂੰ ਆਕਾਰ ਦੇਣ ਅਤੇ ਉਨ੍ਹਾਂ ਨੂੰ ਹੋਰ ਲਚਕਦਾਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸਤੰਬਰ 2024 ਤੱਕ 10 ਮਿਸ਼ਨਾਂ ’ਚ 153 ਔਰਤਾਂ ਸਮੇਤ 5,384 ਮੁਲਾਜ਼ਮਾਂ ਨਾਲ ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨਾਂ ’ਚ ਯੋਗਦਾਨ ਦੇਣ ਵਾਲੇ ਸਿਖਰਲੇ ਮੁਲਕਾਂ ’ਚੋਂ ਇਕ ਹੈ। ਲਗਪਗ 180 ਭਾਰਤੀ ਸ਼ਾਂਤੀ ਰੱਖਿਅਕ ਵੱਖ ਵੱਖ ਮਿਸ਼ਨਾਂ ਦੌਰਾਨ ਮਾਰੇ ਜਾ ਚੁੱਕੇ ਹਨ ਅਤੇ ਇਹ ਅੰਕੜਾ ਹੋਰ ਮੁਲਕਾਂ ਦੇ ਜਾਨ ਗੁਆਉਣ ਵਾਲੇ ਜਵਾਨਾਂ ਨਾਲੋਂ ਕਿਤੇ ਵੱਧ ਹੈ। -ਪੀਟੀਆਈ

Advertisement

Advertisement