ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ‘ਟੈਰਿਫ ਕਿੰਗ’ ਨਹੀਂ: ਸੀਤਾਰਮਨ

ਵਿੱਤੀ ਮੰਤਰੀ ਨੇ ਟਰੰਪ ਵੱਲੋਂ ਲਾਏ ਦੋਸ਼ ਰੱਦ ਕੀਤੇ
Advertisement

ਨਵੀਂ ਦਿੱਲੀ, 24 ਜੂਨ

ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਭਾਰਤ ‘ਟੈਰਿਫ ਕਿੰਗ’ (ਸਭ ਤੋਂ ਵੱਧ ਟੈਕਸ ਲਾਉਣ ਵਾਲਾ ਦੇਸ਼) ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਾਰ-ਵਾਰ ਭਾਰਤ ਨੂੰ ‘ਟੈਰਿਫ ਕਿੰਗ’ ਆਖ ਰਹੇ ਹਨ। ਸੀਤਾਰਮਨ ਨੇ ਟਰੰਪ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਹਾਲੀਆ ਬਜਟ ਵਿੱਚ ਟੈਰਿਫ ਦਰਾਂ ਦੀ ਗਿਣਤੀ ਘਟਾ ਕੇ ਅੱਠ ਕਰ ਦਿੱਤੀ ਗਈ ਹੈ ਅਤੇ ਪ੍ਰਭਾਵਸ਼ਾਲੀ ਦਰ ਕਾਫ਼ੀ ਘੱਟ ਹੈ। ਉਨ੍ਹਾਂ ਕਿਹਾ, ‘‘ਜਿਹੜੇ ਲੋਕ ਹੁਣ ਵੀ ਅਮਰੀਕਾ ਵਿੱਚ ਕੀਤੀ ਗਈ ਟਿੱਪਣੀ ’ਤੇ ਭਰੋਸਾ ਕਰਦੇ ਹਨ ਕਿ ਭਾਰਤ ‘ਟੈਰਿਫ ਕਿੰਗ’ ਹੋ ਸਕਦਾ ਹੈ... ਮੈਂ ਚਾਹੁੰਦੀ ਹਾਂ ਕਿ ਉਹ ਇਹ ਦੋ ਗੱਲਾਂ ਯਾਦ ਰੱਖਣ ਕਿ ਸਾਡੀ ਸ਼ਾਸਨ ਵਿਵਸਥਾ ਦੇ ਮੱਦੇਨਜ਼ਰ ਸਾਨੂੰ ਟੈਰਿਫ ਦਰ ਬਾਰੇ ਫੈਸਲਾ ਲੈਣ ਲਈ ਸੰਸਦ ਦੀ ਮਨਜ਼ੂਰੀ ਚਾਹੀਦੀ ਹੈ। ਸਾਡੀਆਂ ਦਰਾਂ ਕਾਫ਼ੀ ਹੇਠਲੇ ਪੱਧਰ ’ਤੇ ਹਨ।’’

Advertisement

ਇੱਥੇ ‘ਇੰਡੀਆ ਐਗਜ਼ਿਮ ਬੈਂਕ’ ਵੱਲੋਂ ਕਰਵਾਏ ਵਪਾਰ ਸੰਮੇਲਨ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਅਮਰੀਕਾ ਅਤੇ ਯੂਰਪੀ ਯੂਨੀਅਨ (ਈਯੂ) ਨਾਲ ਤਜਵੀਜ਼ਤ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਛੇਤੀ ਹੀ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਸਾਲ 2030 ਤੱਕ 2000 ਅਰਬ ਅਮਰੀਕੀ ਡਾਲਰ ਦੇ ਟੀਚੇ ਨੂੰ ਹਾਸਲ ਕਰਨ ਲਈ ਬਰਾਮਦ ਨੂੰ ਵਧਾਉਣ ਦੇ ਸਾਰੇ ਯਤਨ ਕੀਤੇ ਜਾ ਰਹੇ ਹਨ।

ਸੀਤਾਰਮਨ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਹੀ ਸੰਯੁਕਤ ਅਰਬ ਅਮੀਰਾਤ, ਆਸਟਰੇਲੀਆ ਅਤੇ ਚਾਰ ਦੇਸ਼ਾਂ ਦੇ ਈਐੱਫਟੀਏ (ਯੂਰਪੀ ਮੁਕਤ ਵਪਾਰ ਸੰਘ) ਬਲਾਕ ਨਾਲ ਮੁਕਤ ਵਪਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ ਅਤੇ ਬਰਤਾਨੀਆ ਨਾਲ ਗੱਲਬਾਤ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ, ‘‘ਅਮਰੀਕਾ ਅਤੇ ਯੂਰਪੀ ਯੂਨੀਅਨ ਨਾਲ ਗੱਲਬਾਤ ਇਸ ਸਮੇਂ ਕਾਫ਼ੀ ਤੇਜ਼ੀ ਨਾਲ ਜਾਰੀ ਹੈ ਅਤੇ ਜਲਦੀ ਹੀ ਨਤੀਜੇ ’ਤੇ ਪਹੁੰਚ ਜਾਵੇਗੀ।’’ ਉਨ੍ਹਾਂ ਕਿਹਾ ਕਿ ਹੁਣ ਹੋਰ ਮੁਕਤ ਵਪਾਰ ਸਮਝੌਤੇ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। -ਪੀਟੀਆਈ

Advertisement