ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੋਟ ਈਸੇ ਖਾਂ ਦੇ ਮੁੱਖ ਚੌਕ ਨੇੜਿਉਂ ਸੜਕ ਦੇ ਦੋਹਾਂ ਪਾਸਿਆਂ ਤੋਂ ਨਜਾਇਜ਼ ਕਬਜ਼ੇ ਹਟਾਏ

ਕਸਬਾ ਕੋਟ ਈਸੇ ਖਾਂ ਵਿਖੇ ਅੱਜ ਨਗਰ ਪੰਚਾਇਤ ਅਤੇ ਪੁਲੀਸ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦਿਆਂ ਚੌਕ ਨਜ਼ਦੀਕ ਸੜਕਾਂ ਦੇ ਦੋਹਾਂ ਪਾਸਿਆਂ ਤੋਂ ਨਜਾਇਜ਼ ਕਬਜ਼ੇ ਹਟਾ ਦਿੱਤੇ। ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਅਤੇ ਥਾਣਾ ਮੁਖੀ ਜਨਕ ਰਾਜ ਵਲੋਂ...
ਕਬਜ਼ੇ ਹਟਾਉਣ ਮੌਕੇ ਦੁਕਾਨਦਾਰ ਨਗਰ ਪੰਚਾਇਤ ਅਧਿਕਾਰੀਆਂ ਨਾਲ ਬਹਿਸਦੇ ਹੋਏ। ਫੋਟੋ ਹਰਦੀਪ ਸਿੰਘ
Advertisement

ਕਸਬਾ ਕੋਟ ਈਸੇ ਖਾਂ ਵਿਖੇ ਅੱਜ ਨਗਰ ਪੰਚਾਇਤ ਅਤੇ ਪੁਲੀਸ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦਿਆਂ ਚੌਕ ਨਜ਼ਦੀਕ ਸੜਕਾਂ ਦੇ ਦੋਹਾਂ ਪਾਸਿਆਂ ਤੋਂ ਨਜਾਇਜ਼ ਕਬਜ਼ੇ ਹਟਾ ਦਿੱਤੇ। ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਅਤੇ ਥਾਣਾ ਮੁਖੀ ਜਨਕ ਰਾਜ ਵਲੋਂ ਸਾਂਝੇ ਤੌਰ ’ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।

ਮੁੱਖ ਚੌਕ ਤੋਂ ਜੀਰਾ ਰੋਡ, ਅੰਮ੍ਰਿਤਸਰ ਰੋਡ, ਮੋਗਾ ਰੋਡ ਅਤੇ ਧਰਮਕੋਟ ਰੋਡ ਉਪਰ ਲੱਗੀਆਂ ਰੇਹੜੀਆਂ ਅਤੇ ਫੜ੍ਹੀਆਂ ਨੂੰ ਸਖ਼ਤੀ ਨਾਲ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਨਗਰ ਪੰਚਾਇਤ ਵਲੋਂ ਨਿਰਧਾਰਤ ਕੀਤੀ ਹੋਈ ਜਗ੍ਹਾਂ ਉਪਰ ਦੁਕਾਨਾਂ ਲਗਾਈਆਂ ਜਾਣ। ਇਸੇ ਤਰ੍ਹਾਂ ਹੀ ਸੜਕਾਂ ਉਪਰ ਦੁਕਾਨਾਂ ਦੇ ਅੱਗੇ ਨਿਰਧਾਰਤ ਸੀਮਾ ਤੋਂ ਬਾਹਰ ਰੱਖੇ ਗਏ ਸਾਮਾਨ ਨੂੰ ਵੀ ਨਗਰ ਪੰਚਾਇਤ ਦੇ ਮੁਲਾਜ਼ਮਾਂ ਆਪਣੇ ਕਬਜ਼ੇ ਵਿੱਚ ਲੈ ਲਿਆ।

Advertisement

ਇਸ ਮੌਕੇ ’ਤੇ ਕੁੱਝ ਦੁਕਾਨਦਾਰਾਂ ਦੀ ਕਬਜ਼ਾ ਹਟਾਉਣ ਆਏ ਅਮਲੇ ਨਾਲ ਤਿੱਖੀ ਬਹਿਸਬਾਜ਼ੀ ਵੀ ਹੋਈ। ਉਨ੍ਹਾਂ ਮੁਤਾਬਕ ਕਬਜ਼ੇ ਹਟਾਉਣ ਵਿਚ ਪ੍ਰਸ਼ਾਸਨ ਵੱਲੋਂ ਪੱਖਪਾਤ ਵਰਤਿਆ ਜਾ ਰਿਹਾ ਹੈ। ਇਸ ਰੌਲ਼ੇ ਰੱਪੇ ਦੌਰਾਨ ਕੁਝ ਸਮੇਂ ਲਈ ਟ੍ਰੈਫਿਕ ਵੀ ਜਾਮ ਹੋ ਗਿਆ ਲੇਕਿਨ ਬਾਅਦ ਵਿੱਚ ਮਾਹੌਲ ਸ਼ਾਂਤ ਹੋ ਗਿਆ।

ਥਾਣਾ ਮੁਖੀ ਜਨਕ ਰਾਜ ਨੇ ਦੱਸਿਆ ਕਿ ਦਿਨ ਬ ਦਿਨ ਕਸਬੇ ਵਿੱਚ ਵੱਧਦੀ ਜਾ ਰਹੀ ਟ੍ਰੈਫਿਕ ਸਮੱਸਿਆ ਦੇ ਮੱਦੇਨਜ਼ਰ ਸੜਕਾਂ ਤੋਂ ਨਜਾਇਜ਼ ਕਬਜ਼ੇ ਹਟਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਬਜ਼ੇ ਹਟਾਉਣ ਵੇਲੇ ਕੋਈ ਪੱਖਪਾਤ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਬਜ਼ੇ ਹਟਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।

 

Advertisement
Tags :
anti-encroachment drivecity administration actionillegal encroachment removalKote Ese KhanLocal Newsmunicipal operationPublic Safetyroad clearanceroad encroachmenturban development
Show comments