ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਰਿਜ਼ ਪੈਲੇਸ ਦੀ ਆੜ ’ਚ ਚੱਲ ਰਿਹਾ ਗੈਰ ਕਾਨੁੂੰਨੀ ਨਸ਼ਾ ਛੁਡਾਊ ਕੇਂਦਰ; ਤਸ਼ੱਦਦ ਨਾਲ ਨੌਜਵਾਨ ਦੀ ਮੌਤ

ਸੰਚਾਲਕ ਤੇ ਉਸਦੇ ਪੁੱਤਰ ਖਿਲਾਫ਼ ਹੱਤਿਆ ਦਾ ਕੇਸ ਦਰਜ;ਇੱਕ ਮੁਲਜ਼ਮ ਗ੍ਰਿਫ਼ਤਾਰ
ਮੈਰਿਜ ਪੈਲੇਸ ਦੇ ਨਾਅ ਹੇਠ ਚੱਲ ਰਿਹਾ ਨਸ਼ਾ ਛੁਡਾਊ ਕੇਂਦਰ।
Advertisement

ਇਥੇ ਥਾਣਾ ਚੜਿੱਕ ਨਜ਼ਦੀਕ ਮੈਰਿਜ਼ ਪੈਲੇਸ ਦੀ ਆੜ ’ਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਵਿੱਚ ਤਸ਼ੱਦਦ ਕਾਰਨ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦੇ ਬਾਹਰ ਗੇਟ ਉੱਤੇ ਮੈਰਿਜ਼ ਪੈਲੇਸ ਲਿਖਿਆ ਹੋਇਆ ਸੀ।

ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਨਸ਼ਾ ਛੁਡਾਓ ਕੇਂਦਰ ਕਰੀਬ 3 ਸਾਲ ਪਹਿਲਾਂ ਪ੍ਰਸ਼ਾਸਨ ਦੇ ਹੁਕਮਾਂ ਨਾਲ ਬੰਦ ਸੀ ਪਰ ਧੋਖੇ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਬੀਤੇ ਮਹੀਨੇ ਦੀ 4 ਜੁਲਾਈ ਨੂੰ ਜਸਪਾਲ ਸਿੰਘ ਪਿੰਡ ਬੁੱਕਣਵਾਲਾ ਸ਼ਰਾਬ ਦਾ ਨਸ਼ਾ ਛੱਡਣ ਲਈ ਦਾਖ਼ਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਸਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਦੇ ਬਿਆਨ ਉੱਤੇ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਸੰਚਾਲਕ ਇੰਦਰਜੀਤ ਸਿੰਘ ਉਸਦੇ ਲੜਕੇ ਸੁਰਿੰਦਰ ਸਿੰਘ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

ਮ੍ਰਿਤਕ ਨੌਜਵਾਨ ਦੀ ਤਸਵੀਰ।

ਪੀੜਤ ਦਾ ਦੋਸ਼ ਹੈ ਕਿ ਉਸਦਾ ਪਤੀ ਜਸਪਾਲ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਮੁਲਜ਼ਮ 4 ਜੁਲਾਈ ਨੂੰ ਸਕਾਰਪੀਓ ਗੱਡੀ ਵਿਚ ਲੈ ਕੇ ਗਏ ਸਨ। ਉਹ ਆਪਣੇ ਪਤੀ ਨੂੰ ਮਿਲਣ ਆਈ ਸੀ ਤਾਂ ਉਸਦੀ ਲਾਸ਼ ਕਮਰੇ ਵਿਚ ਪਈ ਸੀ ਅਤੇ ਉਸ ਦੇ ਸ਼ਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ।

ਪਿੰਡ ਬੁੱਕਣਵਾਲਾ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਹੋਰ ਵੀ ਇਸ ਤਰ੍ਹਾਂ ਦੇ ਕੇਂਦਰ ਚੱਲ ਰਹੇ ਹਨ। ਸਰਕਾਰ ਵੱਲੋਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾ ਲਈ ਮਰੀਜ਼ ਨੂੰ ਜਬਰੀ ਬੰਦੀ, ਇਕੱਲੇ ਰੱਖਣ, ਹਿੰਸਾ, ਤਸੀਹੇ, ਗਾਲੀ ਗਲੋਚ ਆਦਿ ਨਾ ਕਰਨ ਦੀਆਂ ਹਦਾਇਤਾਂ ਹਨ ਪਰ ਹੋ ਇਸਦੇ ਸਭ ਉਲਟ ਰਿਹਾ ਹੈ।

ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਸਹੂਲਤਾਂ ਤੇ ਮਾਹਰ ਡਾਕਟਰਾਂ ਅਤੇ ਦਵਾਈਆਂ ਦੀ ਘਾਟ ਅਤੇ ਸਮਾਜਿਕ ਬਦਨਾਮੀ ਡਰੋਂ ਲੋਕ ਪ੍ਰਾਈਵੇਟ ਕੇਂਦਰਾਂ ਨੂੰ ਤਰਜ਼ੀਹ ਦਿੰਦੇ ਹਨ । ਨਸ਼ਿਆਂ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਪੀੜਤ ਮਾਪਿਆਂ ਦੀ ਹਾਲਤ ਪਾਣੀ ਨਾਲੋ ਪਤਲੀ ਹੋ ਚੁੱਕੀ ਹੈ।

ਗੈਰ ਕਾਨੂੰਨੀ ਨਸ਼ਾ ਛੁਡਾਓ ਦਾ ਬਾਹਰੀ ਦ੍ਰਿਸ਼ ਅਤੇ ਇਨਸੈੱਟ ਮ੍ਰਿਤਕ ਜਸਪਾਲ ਸਿੰਘ ਦੀ ਫਾਈਲ ਫੋਟੋ

Advertisement