ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗ਼ੈਰਕਾਨੂੰਨੀ ਕਾਲ ਸੈਂਟਰ ਦਾ ਪਰਦਾਫਾਸ਼; ਛੇ ਗ੍ਰਿਫ਼ਤਾਰ

ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ(ਮੁਹਾਲੀ), 10 ਜੁਲਾਈ ਮੁਹਾਲੀ ਪੁਲੀਸ ਨੇ ਗੈਰਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਕਾਲ ਸੈਂਟਰ ਦਾ ਪਰਦਾਫਾਸ਼ ਕਰਕੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ ਮਹਿਰਾ, ਵਾਸੀ ਭਾਗ ਕਲਾਂ (ਲੁਧਿਆਣਾ), ਅਨਵਰ ਰੋਡਰਿਗਜ਼ ਵਾਸੀ ਗੋਆ, ਸੋਮਦੇਵ...
Advertisement

ਖੇਤਰੀ ਪ੍ਰਤੀਨਿਧ

ਐੱਸਏਐੱਸ ਨਗਰ(ਮੁਹਾਲੀ), 10 ਜੁਲਾਈ

Advertisement

ਮੁਹਾਲੀ ਪੁਲੀਸ ਨੇ ਗੈਰਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਕਾਲ ਸੈਂਟਰ ਦਾ ਪਰਦਾਫਾਸ਼ ਕਰਕੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ ਮਹਿਰਾ, ਵਾਸੀ ਭਾਗ ਕਲਾਂ (ਲੁਧਿਆਣਾ), ਅਨਵਰ ਰੋਡਰਿਗਜ਼ ਵਾਸੀ ਗੋਆ, ਸੋਮਦੇਵ ਵਾਸੀ ਕਲਕੱਤਾ, ਬੁੱਧਾ ਭੂਸ਼ਨ ਕਮਲੇ ਵਾਸੀ ਪੁਣੇ, ਐਂਥਨੀ ਗੌਮਜ਼ ਵਾਸੀ ਕੋਲਕਾਤਾ (ਸਾਰੇ ਹਾਲ ਵਾਸੀ ਜ਼ੀਰਕਪੁਰ) ਅਤੇ ਜੀਤੇਸ਼ ਕੁਮਾਰ ਵਾਸੀ ਲੁਧਿਆਣਾ ਸ਼ਾਮਲ ਹਨ। ਗਰੋਹ ਦਾ ਸਰਗਣਾ ਐਲਕਸ ਹਾਲੇ ਪੁਲੀਸ ਗ੍ਰਿਫ਼ਤ ਤੋਂ ਬਾਹਰ ਹੈ। ਕਪਤਾਨ ਪੁਲੀਸ (ਪੀਬੀਆਈ) ਦੀਪਿਕਾ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਇਹ ਸੈਂਟਰ ਲਗਭਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇੰਨੇ ਥੋੜ੍ਹੇ ਸਮੇਂ ਵਿੱਚ ਹੀ ਇਹ ਗਰੋਹ ਕਰੀਬ ਤਿੰਨ ਸੌ ਤੋਂ ਵੱਧ ਵਿਅਕਤੀਆਂ ਨਾਲ 20,000 ਡਾਲਰ ਦੀ ਠੱਗੀ ਮਾਰ ਚੁੱਕਾ ਹੈ।

Advertisement