ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਸ਼ਨੋਈ ਮੋਗਾ ’ਚ ਪੇਸ਼ੀ ਭੁਗਤ ਸਕਦੈ ਤਾਂ ਮਾਨਸਾ ਵਿੱਚ ਕਿਉਂ ਨਹੀਂ: ਬਲਕੌਰ ਸਿੰਘ

ਪੱਤਰ ਪ੍ਰੇਰਕ ਮਾਨਸਾ, 3 ਜੁਲਾਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਅਤੇ ਪੁਲੀਸ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਜੇਕਰ ਲਾਰੈਂਸ ਬਿਸ਼ਨੋਈ ਮੋਗਾ ਦੀ ਅਦਾਲਤ ਵਿੱਚ ਖੁਦ ਪੇਸ਼ੀ ਭੁਗਤ ਸਕਦਾ ਹੈ ਤਾਂ...
Advertisement

ਪੱਤਰ ਪ੍ਰੇਰਕ

ਮਾਨਸਾ, 3 ਜੁਲਾਈ

Advertisement

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਅਤੇ ਪੁਲੀਸ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਜੇਕਰ ਲਾਰੈਂਸ ਬਿਸ਼ਨੋਈ ਮੋਗਾ ਦੀ ਅਦਾਲਤ ਵਿੱਚ ਖੁਦ ਪੇਸ਼ੀ ਭੁਗਤ ਸਕਦਾ ਹੈ ਤਾਂ ਮਾਨਸਾ ਦੀ ਅਦਾਲਤ ਵਿੱਚ ਆਉਣ ਵਿੱਚ ਕੀ ਦਿੱਕਤ ਹੈ।

ਆਪਣੇ ਸੋਸ਼ਲ ਮੀਡੀਆ ਅਕਾੳੂਂਟ ਰਾਹੀਂ ਇਤਰਾਜ਼ ਜ਼ਾਹਿਰ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਪੁਲੀਸ ਲਾਰੈਂਸ ਨੂੰ ਪੇਸ਼ੀ ਲਈ ਬਠਿੰਡਾ ਤੋਂ ਮੋਗਾ ਲਿਜਾ ਸਕਦੀ ਹੈ ਤਾਂ ਮਾਨਸਾ ਦੀ ਅਦਾਲਤ ਕਿਉਂ ਨਹੀਂ ਲਿਆਂਦਾ ਜਾਂਦਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੱਕ ਕੇਸ ਦੇ ਮਾਮਲੇ ਵਿੱਚ ਸੁਣਵਾਈ ਲਈ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ੀ ਲਈ ਮੋਗਾ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲ ਸਕਿਆ ਹੈ।

ਮੂਸੇਵਾਲਾ ਦਾ ਗੀਤ ’ਚੋਰਨੀ’ ਅਗਲੇ ਹਫ਼ਤੇ ਹੋਵੇਗਾ ਰਿਲੀਜ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਚੌਥਾ ਗੀਤ ’ਚੋਰਨੀ’ ਅਗਲੇ ਹਫ਼ਤੇ ਰਿਲੀਜ਼ ਕੀਤਾ ਜਾਵੇਗਾ। ਇਹ ਜਾਣਕਾਰੀ ਰੈਪਰ ਡਿਵਾੲੀਨ ਨੇ ਆਪਣੇ ਇੰਸਟਾਗ੍ਰਾਮ ਅਕਾੳੂਂਟ ਰਾਹੀਂ ਸਾਂਝੀ ਕੀਤੀ ਹੈ। ਉਸ ਨੇ ਆਖਿਆ, ‘ਦਿਲ ਸੇ...ਯੇ ਸਪੈਸ਼ਲ ਗੀਤ ਹੈ ਮੇਰੇ ਲਈ।’ ਇਸ ਪੋਸਟ ਨਾਲ ਰੈਪਰ ਡਿਵਾਈਨ ਨੇ ਮੂਸੇਵਾਲਾ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਗੀਤ ‘ਐੱਸਵਾਈਐੱਲ’, ‘ਵਾਰ’ ਅਤੇ ‘ਮੇਰਾ ਨਾਂ’ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹਾਲਾਂਕਿ ਰਿਲੀਜ਼ ਹੋਣ ਤੋਂ ਕੁਝ ਚਿਰ ਬਾਅਦ ਸਰਕਾਰ ਨੇ ਐਸਵਾਈਐਲ ਗੀਤ ’ਤੇ ਪਾਬੰਦੀ ਲਾ ਦਿੱਤੀ ਸੀ।

Advertisement
Tags :
ਸਕਦੈਸਿੰਘਕਿਉਂਨਹੀਂਪੇਸ਼ੀਬਲਕੌਰਬਿਸ਼ਨੋਈਭੁਗਤਮਾਨਸਾਮੋਗਾਵਿੱਚ
Show comments