ਪਨਸਪ ਦੇ 18,771 ਗੱਟੇ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫ਼ਤਾਰ
ਇਥੋਂ ਥੋੜ੍ਹੀ ਦੂਰ ਘੱਲ ਖੁਰਦ ਵਿੱਚ ਪਨਸਪ ਸ਼ੈਲਰ ਵਿੱਚੋਂ ਕਰੋੜਾਂ ਰੁਪਏ ਦਾ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਥਾਣਾ ਘੱਲ ਖੁਰਦ ਪੁਲੀਸ ਨੇ ਜੋੜੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਘੱਲ ਖੁਰਦ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ...
Advertisement
ਇਥੋਂ ਥੋੜ੍ਹੀ ਦੂਰ ਘੱਲ ਖੁਰਦ ਵਿੱਚ ਪਨਸਪ ਸ਼ੈਲਰ ਵਿੱਚੋਂ ਕਰੋੜਾਂ ਰੁਪਏ ਦਾ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਥਾਣਾ ਘੱਲ ਖੁਰਦ ਪੁਲੀਸ ਨੇ ਜੋੜੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਘੱਲ ਖੁਰਦ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਨੇਜਰ ਪਨਸਪ ਫ਼ਿਰੋਜ਼ਪੁਰ ਵੱਲੋਂ ਮਿਲੀਆਂ ਦੋ ਦਰਖਾਸਤਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਮੈਨੇਜਰ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਪਿੰਡ ਖਵਾਜਾ ਖੜਕ ਦੇ ਚਾਨਣ ਸਿੰਘ ਅਤੇ ਉਸ ਦੀ ਪਤਨੀ ਕੁਲਵੀਰ ਕੌਰ ਵੱਲੋਂ ਮੈਸਰਜ਼ ਭੁੱਲਰ ਰਾਈਸ ਮਿੱਲ ਸ਼ੈਲਰ ਵਿੱਚ ਰੱਖੇ 18,771 ਗੱਟੇ ਝੋਨੇ ਨੂੰ ਕਥਿਤ ਤੌਰ ’ਤੇ ਖੁਰਦ-ਬੁਰਦ ਕੀਤਾ ਗਿਆ ਹੈ। ਇਸ ਨਾਲ ਸਰਕਾਰ ਨੂੰ 2,04,25,573 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਬੰਧਤ ਵਿਅਕਤੀਆਂ ਵੱਲੋਂ ਮਿੱਲ ਵਿੱਚੋਂ 2317 ਗੱਟੇ ਝੋਨਾ ਅਤੇ 8916 ਗੱਟੇ ਚੌਲ ਵੀ ਗ਼ੈਰ ਮਿਆਰੀ ਭਰਤੀ ਦਾ ਪਾਇਆ ਗਿਆ।
Advertisement
Advertisement