ਪੱਲਣਪੁਰ ’ਚ ਘੋੜਸਵਾਰੀ ਉਤਸਵ 14 ਤੋਂ
ਜ਼ਿਲ੍ਹਾ ਪ੍ਰਸ਼ਾਸਨ 14 ਤੋਂ 16 ਨਵੰਬਰ ਤੱਕ ਪਿੰਡ ਪੱਲਣਪੁਰ ਸਥਿਤ ‘ਦਿ ਮੀਡੋਜ਼’ ਵਿੱਚ ਹੋਣ ਵਾਲੇ ਦੂਜੇ ‘ਘੋੜਸਵਾਰੀ ਉਤਸਵ’ ਦੀਆਂ ਤਿਆਰੀਆਂ ਵਿੱਚ ਜੁੱਟ ਗਿਆ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਤਿੰਨ-ਰੋਜ਼ਾ ਮੇਲਾ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ...
Advertisement
ਜ਼ਿਲ੍ਹਾ ਪ੍ਰਸ਼ਾਸਨ 14 ਤੋਂ 16 ਨਵੰਬਰ ਤੱਕ ਪਿੰਡ ਪੱਲਣਪੁਰ ਸਥਿਤ ‘ਦਿ ਮੀਡੋਜ਼’ ਵਿੱਚ ਹੋਣ ਵਾਲੇ ਦੂਜੇ ‘ਘੋੜਸਵਾਰੀ ਉਤਸਵ’ ਦੀਆਂ ਤਿਆਰੀਆਂ ਵਿੱਚ ਜੁੱਟ ਗਿਆ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਤਿੰਨ-ਰੋਜ਼ਾ ਮੇਲਾ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਪੰਜਾਬ ਦੀ ਘੋੜਸਵਾਰੀ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਮੇਲਾ ਪੰਜਾਬ ਦੇ ਸਭ ਤੋਂ ਵਿਲੱਖਣ ਤਿਉਹਾਰਾਂ ’ਚੋਂ ਇੱਕ ਹੋਵੇਗਾ, ਜੋ ਦੇਸ਼ ਭਰ ਦੇ ਘੋੜਸਵਾਰਾਂ ਅਤੇ ਪਾਲਕਾਂ ਨੂੰ ਇੱਕ ਮੰਚ ’ਤੇ ਲਿਆਏਗਾ। ਇਸ ਦੌਰਾਨ ਵੱਖ-ਵੱਖ ਨਸਲਾਂ ਦੇ ਘੋੜਿਆਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ, ਤਾਂ ਜੋ ਲੋਕਾਂ ਨੂੰ ਘੋੜਸਵਾਰੀ ਵਿਰਾਸਤ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲੇ।
Advertisement
Advertisement
