ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਬਾਰੇ ਚਾਨਣਾ ਪਾਇਆ
ਬਾਬਾ ਬੰਦਾ ਸਿੰਘ ਬਹਾਦਰ ਦੇ 355ਵੇਂ ਜਨਮ ਦਿਹਾੜੇ ਮੌਕੇ ਇਥੇ ਰਕਬਾ ਭਵਨ ਵਿੱਚ ਸੂਬਾਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਇਹ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਹੋਇਆ। ਇਸ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਆਗੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਸਾਨੀ ਨੂੰ ਦੇਣ, ਸਿੱਖ ਰਾਜ ਦੀ ਸਥਾਪਨਾ ਅਤੇ ਉਨ੍ਹਾਂ ਦੀ ਸ਼ਹਾਦਤ ਲਾ-ਮਿਸਾਲ ਹੈ। ਉਨ੍ਹਾਂ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਇਤਿਹਾਸ ਸਾਂਭਣ ਦੀ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ 21 ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ, ਜਿਨ੍ਹਾਂ ’ਚ ਬੀਬੀ ਪੁਸ਼ਪਾ ਰਾਣੀ ਯੂ ਐੱਸ ਏ, ਸਮਾਜਸੇਵੀ ਡਾ. ਸਵਰਾਜ ਸਿੰਘ, ਭੋਲਾ ਸਿੰਘ ਸੰਧੂ ਅੰਮ੍ਰਿਤਸਰ, ਡਾ. ਰਾਜ ਸਿੰਘ ਵੈਸ਼ਨਵ, ਡਾ. ਜਗਤਾਰ ਸਿੰਘ ਧੀਮਾਨ, ਪ੍ਰੋ. ਜੀਵਨ ਦਾਸ ਬਾਵਾ, ਪ੍ਰਿੰ. ਸਤੀਸ਼ ਸ਼ਰਮਾ, ਕੰਚਨ ਬਾਵਾ, ਰਾਣਾ ਯੂ ਐੱਸ ਏ, ਜਗਦੀਪ ਸਿੰਘ ਘੋਗਾ, ਸੁਰਿੰਦਰ ਕੌਰ ਬਾਵਾ ਮਾਣੂਕੇ, ਇੰਦਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਫੌਜੀ ਉੱਤਰ ਪ੍ਰਦੇਸ਼, ਦਲਜੀਤ ਸਿੰਘ ਯੂ ਐੱਸ ਏ, ਕਾਂਗਰਸੀ ਨੇਤਾ ਪਵਨ ਦੀਵਾਨ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਪ੍ਰਵੀਨ ਬਾਂਸਲ, ਸਮਾਜਸੇਵੀ ਦਿਲਜੀਤ ਸਿੰਘ ਚੌਕੀਮਾਨ, ਬਿੱਟੂ ਬਾਵਾ, ਰਣਜੀਤ ਸਿੰਘ ਸਰਪੰਚ ਅਤੇ ਡਾ. ਤ੍ਰਿਲੋਚਨ ਬਾਵਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜਸਵੰਤ ਸਿੰਘ ਛਾਪਾ ਨੇ ਐੱਸਪੀ ਸਿੰਘ ਓਬਰਾਏ ਦਾ ਸਨਮਾਨ ਪ੍ਰਾਪਤ ਕੀਤਾ। ਡਾ. ਸਵਰਾਜ ਸਿੰਘ ਤੇ ਡਾ. ਜਗਤਾਰ ਸਿੰਘ ਧੀਮਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ’ਤੇ ਚਾਨਣਾ ਪਾਇਆ।