ਹੇਮਕੁੰਟ ਸਾਹਿਬ ਵਿੱਚ ਭਾਰੀ ਬਰਫ਼ਬਾਰੀ
ਜਗਮੋਹਨ ਸਿੰਘ
ਕਿਵਾੜ ਬੰਦ ਹੋਣ ਤੋਂਂ ਚਾਰ ਦਿਨ ਪਹਿਲਾਂ ਅੱੱਜ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ਼ਬਾਰੀ ਹੋਈ। ਇਸ ਸਬੰਧੀ ਹੇਮਕੁੰਟ ਸਾਹਿਬ ਟਰੱਸਟ ਦੇ ਮੁੱੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਵੀ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਇਸੇ ਤਰ੍ਹਾਂ ਹੀ 5 ਅਕਤੂਬਰ ਨੂੰ ਬਰਫ਼ਬਾਰੀ ਹੋਈ ਸੀ ਅਤੇ ਚਾਰ ਸਾਲਾਂ ਬਾਅਦ ਅੱਜ ਮੁੜ 6 ਤੋਂ 8 ਇੰਚ ਬਰਫਬਾਰੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੌਸਮ ਭਾਵੇਂ ਖਰਾਬ ਹੈ, ਪਰ ਹਿਮਾਲਿਆ ਪਰਬਤ ’ਤੇ ਵਿਛੀ ਚਿੱੱਟੀ ਚਾਦਰ ਦੇਖਣ ਲਈ ਸੰਗਤ ਵਿੱੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱੱਸਿਆ ਕਿ 10 ਅਕਤੂਬਰ ਨੂੰ ਯਾਤਰਾ ਦੀ ਸਮਾਪਤੀ ਹੋਵੇਗੀ ਜਿਸ ਵਿੱੱਚ ਭਾਈ ਮਨਿੰਦਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ
ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਮਾਪਤੀ ਸਮਾਰੋਹ ਦੌਰਾਨ ਦੇਸ਼ ਵਿਦੇਸ਼ ਤੋਂ ਲਗਭਗ 2000 ਤੋਂ 2500 ਦੇ ਕਰੀਬ ਸੰਗਤ ਦੇ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਇੱਕ ਵਜੇ ਸਮਾਗਮ ਦੀ ਸਮਾਪਤੀ ਮਗਰੋਂ ਕਿਵਾੜ ਬੰਦ ਕਰ ਦਿੱੱਤੇ ਜਾਣਗੇ ਅਤੇ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਦਰਬਾਰ ਹਾਲ ਤੋਂ ਸੱੱਚਖੰਡ ਵਿਖੇ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਪਤੀ ਸਮਾਰੋਹ ਦੌਰਾਨ ਟਰੱੱਸਟ ਦੇ ਪ੍ਰਧਾਨ ਨਰਿੰਦਰ ਸਿੰੰਘ ਬਿੰਦਰਾ ਸੰੰਗਤ ਦਾ ਧੰਨਵਾਦ ਕਰਨਗੇ ਅਤੇ ਅਗਲੇ ਸਾਲ ਦੀ ਯਾਤਰਾ ਦੌਰਾਨ ਸ਼ਮੂਲੀਅਤ ਕਰਨ ਲਈ ਸਮੂਹ ਸੰਗਤ ਨੂੰ ਬੇਨਤੀ ਕਰਨਗੇ।