ਜਲੰਧਰ ਦੇ ਅਵਤਾਰ ਨਗਰ ’ਚ ਜ਼ਬਰਦਸਤ ਧਮਾਕਾ, ਪਰਿਵਾਰ ਦੇ 6 ਜੀਆਂ ਦੀ ਮੌਤ
ਹਤਿੰਦਰ ਮਹਿਤਾ ਜਲੰਧਰ, 9 ਅਕਤੂਬਰ ਇਥੋਂ ਦੇ ਅਵਤਾਰ ਨਗਰ ਦੀ ਗਲੀ ਨੰਬਰ 13 ’ਚ ਇਕ ਘਰ ’ਚ ਜ਼ਬਰਦਸਤ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ । ਮ੍ਰਿਤਕਾਂ ’ਚ ਤਿੰਨ ਬੱਚੇ ...
Advertisement
ਹਤਿੰਦਰ ਮਹਿਤਾ
ਜਲੰਧਰ, 9 ਅਕਤੂਬਰ
Advertisement
ਇਥੋਂ ਦੇ ਅਵਤਾਰ ਨਗਰ ਦੀ ਗਲੀ ਨੰਬਰ 13 ’ਚ ਇਕ ਘਰ ’ਚ ਜ਼ਬਰਦਸਤ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ । ਮ੍ਰਿਤਕਾਂ ’ਚ ਤਿੰਨ ਬੱਚੇ ਮਨਸ਼ਾ (15), ਦੀਆ (8), ਤੇ 7 ਅਕਸ਼ੈ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਘਰ ਦਾ ਮਾਲਕ 65 ਸਾਲਾ ਯਸ਼ਪਾਲ, ਉਸ ਦਾ ਪੁੱਤ ਇੰਦਰਪਾਲ ਤੇ ਨੂੰਹ ਰੁਚੀ ਸ਼ਾਮਲ ਹਨ। ਅੱਗ ਲੱਗਣ ਦਾ ਕਾਰਨ ਘਰ ਵਿੱਚ ਰੱਖੇ ਫਰਿੱਜ ਵਿੱਚੋਂ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋਇਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਪੁਲੀਸ ਅਤੇ ਫਾਇਰ ਵਿਭਾਗ ਦੇਰ ਰਾਤ ਤੱਕ ਜਾਂਚ ਵਿੱਚ ਰੁੱਝੇ ਹੋਏ ਸਨ।
Advertisement