ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ 6 ਨੂੰ
ਵਿਧਾਇਕ ਦੀ ਪਤਨੀ ਦੀ ਅਰਜ਼ੀ ’ਤੇ ਵੀ ਸੁਣਵਾਈ 6 ਨੂੰ
ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਪਠਾਣਾਮਾਜਰਾ ਵੱਲੋਂ ਸਰਕਾਰ ’ਤੇ ਉਸ ਨੂੰ ਇਲਾਜ ਬਹਾਨੇ ਨਜ਼ਰਬੰਦ ਕਰਨ ਅਤੇ ਇਲਾਜ ਨਾ ਕਰਵਾਉਣ ਦੇ ਹਵਾਲੇ ਨਾਲ ਇੱਥੋਂ ਦੀ ਵੱਖਰੀ ਅਦਾਲਤ ’ਚ ਦਾਇਰ ਕੀਤੀ ਅਰਜ਼ੀ ’ਤੇ ਸੁਣਵਾਈ ਛੇ ਅਕਤੂਬਰ ’ਤੇ ਪੈ ਗਈ ਹੈ। ਐਡਵੋਕੇਟ ਐੱਸ ਐੱਸ ਸੱਗੂ ਰਾਹੀਂ ਦਾਇਰ ਕੀਤੀ ਗਈ ਅਰਜ਼ੀ ’ਚ ਬੀਬੀ ਪਠਾਣਮਾਜਰਾ ਨੇ ਕਿਹਾ ਕਿ ਉਸ ਕਿਸੇ ਵੀ ਕੇਸ ਵਿੱਚ ਸ਼ਾਮਲ ਨਹੀਂ ਫਿਰ ਵੀ ਉਸ ਨਾਲ ਸਰਕਾਰ ਜ਼ਬਰਦਸਤੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਿਮਰਨਜੀਤ ਕੌਰ ਪਠਾਣਮਾਜਰਾ ਨੂੰ ਇੱਕ ਦਿਨ ਪਹਿਲਾਂ ਪਟਿਆਲਾ ਤੋਂ ਲੁਧਿਆਣਾ ਦੇ ਕਿਸੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਭਾਵੇਂ ਉਸ ਦੀ ਸਿਹਤ ਵਿਗੜੀ ਹੋਣ ਦਾ ਤਰਕ ਦਿੱਤਾ ਜਾ ਰਿਹਾ ਹੈ, ਪਰ ਚਰਚਾ ਹੈ ਕਿ ਅਜਿਹਾ ਫ਼ੈਸਲਾ ਸਰਕਾਰ ਨੇ ਉਸ ਨੂੰ ਮਿਲਣ ਮੌਕੇ ਅਕਾਲੀ ਕਾਰਕੁਨਾਂ ਅਤੇ ਹੋਰਾਂ ਦੀ ਵਧਦੀ ਭੀੜ ਕਰ ਕੇ ਲਿਆ ਹੈ। ਉਧਰ, ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਤੇ ਹੋਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇੱਕ ਮਹਿਲਾ ਨੂੰ ਪ੍ਰੇਸ਼ਾਨ ਕਰਨ ਦੀ ਇਹ ਕਾਰਵਾਈ ਨਾ ਸਿਰਫ਼ ਜਮਹੂਰੀ ਹੱਕਾਂ ਦਾ ਘਾਣ ਹੈ, ਬਲਕਿ ਔਰਤਾਂ ਦੇ ਅਪਮਾਨ ਦੇ ਤੁੱਲ ਵੀ ਹੈ।