ਸਿਹਤ ਮੰਤਰੀ ਵੱਲੋਂ ਰਜਿੰਦਰਾ ਹਸਪਤਾਲ ਵਿਚ ਮਰੀਜ਼ ਸਹੂਲਤ ਕੇਂਦਰ ਦਾ ਉਦਘਾਟਨ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਇਥੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਮਰੀਜ਼ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਰਾਮਿੰਦਰਪਾਲ ਸਿੰਘ ਸਿਬੀਆ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਅਤੇ ਡਾ. ਵਿਸ਼ਾਲ ਚੋਪੜਾ ਮੈਡੀਕਲ ਸੁਪਰਡੈਂਟ ਵੀ ਮੌਜੂਦ ਰਹੇ ਤੇ ਇਸ ਦੌਰਾਨ...
Advertisement
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਇਥੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਮਰੀਜ਼ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਰਾਮਿੰਦਰਪਾਲ ਸਿੰਘ ਸਿਬੀਆ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਅਤੇ ਡਾ. ਵਿਸ਼ਾਲ ਚੋਪੜਾ ਮੈਡੀਕਲ ਸੁਪਰਡੈਂਟ ਵੀ ਮੌਜੂਦ ਰਹੇ ਤੇ ਇਸ ਦੌਰਾਨ ਹੀ ਮੰਤਰੀ ਨੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ।
ਉਦਘਾਟਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦੇਸ਼ ਵਿੱਚ ਪਹਿਲੀ ਅਜਿਹੀ ਪਹਿਲਕਦਮੀ ਹੈ ਜਿੱਥੇ ਸਾਰੇ ਟੈਸਟ/ਮੈਡੀਕਲ ਫਿਟਨੈਸ ਜਾਂਚਾਂ ਅਤੇ ਡਾਕਟਰੀ ਨਾਲ ਸਬੰਧਤ ਹਰ ਤਰ੍ਹਾਂ ਦੇ ਕੰਮ ਹਸਪਤਾਲ ਦੇ ਸਟਾਫ ਵੱਲੋਂ ਇੱਕ ਥਾਂ ਹੀ ਕੀਤੇ ਜਾਣਗੇ। ਇਹ ਡਾਕਟਰ-ਮਰੀਜ਼ ਸਬੰਧਾਂ ਨੂੰ ਹੋਰ ਵੀ ਵਧਾਏਗਾ ਅਤੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਗਿਆਨ ਦੀ ਘਾਟ ਕਾਰਨ ਹੋਣ ਵਾਲੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।
Advertisement
Advertisement
