ਪੰਜਾਬ ਰੋਡਵੇਜ਼ ਦੀ ਬੱਸ ਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ; 2 ਹਲਾਕ; 15 ਜ਼ਖ਼ਮੀ
Two killed, 15 injured as Punjab Roadways bus collides with canter near Fazilkaਫਾਜ਼ਿਲਕਾ ਨੇੜੇ ਅੱਜ ਪੰਜਾਬ ਰੋਡਵੇਜ਼ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ ਵਿਚ ਦੋ ਜਣੇ ਹਲਾਕ ਹੋ ਗਏ ਜਦਕਿ 15 ਸਵਾਰੀਆਂ ਜ਼ਖਮੀ ਹੋ ਗਈਆਂ। ਇਸ ਦੌਰਾਨ ਬੱਸ ਦਾ ਡਰਾਈਵਰ...
Advertisement
Two killed, 15 injured as Punjab Roadways bus collides with canter near Fazilkaਫਾਜ਼ਿਲਕਾ ਨੇੜੇ ਅੱਜ ਪੰਜਾਬ ਰੋਡਵੇਜ਼ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ ਵਿਚ ਦੋ ਜਣੇ ਹਲਾਕ ਹੋ ਗਏ ਜਦਕਿ 15 ਸਵਾਰੀਆਂ ਜ਼ਖਮੀ ਹੋ ਗਈਆਂ। ਇਸ ਦੌਰਾਨ ਬੱਸ ਦਾ ਡਰਾਈਵਰ ਇਕ ਘੰਟਾ ਸਟੇਅਰਿੰਗ ਵਿਚ ਫਸਿਆ ਰਿਹਾ ਤੇ ਕਟਰ ਨਾਲ ਸਟੇਅਰਿੰਗ ਨੂੰ ਕੱਟ ਕੇ ਉਸ ਨੂੰ ਬਾਹਰ ਕੱਢਿਆ ਗਿਆ। ਪੁਲੀਸ ਨੇ ਦੱਸਿਆ ਕਿ ਟਰੱਕ ਵਿਚ ਕਬਾੜ ਭਰਿਆ ਹੋਇਆ ਸੀ ਤੇ ਹਾਲੇ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ। ਇਹ ਹਾਦਸਾ ਤੰਗ ਸੜਕ ‘ਤੇ ਹੋਇਆ ਜੋ ਸਿੰਗਲ ਰੋਡ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਸ਼ਾਮ ਵਾਪਰਿਆ। ਪੰਜਾਬ ਰੋਡਵੇਜ਼ ਦੀ ਬੱਸ ਹਰਿਆਣਾ ਦੇ ਸਿਰਸਾ ਤੋਂ ਫਾਜ਼ਿਲਕਾ ਜਾ ਰਹੀ ਸੀ। ਇਸ ਦੀ ਮਲੋਟ ਰੋਡ ’ਤੇ ਟਾਹਲੀਵਾਲਾ ਕੋਲ ਟਰੱਕ ਨਾਲ ਟੱਕਰ ਹੋ ਗਈ।
Advertisement
Advertisement
