ਹਰਿਆਣਾ ਨੇ ਬੁਢਾਪਾ ਪੈਨਸ਼ਨ 200 ਰੁਪਏ ਵਧਾਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਦਾ ਅੱਜ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਇਥੇ ਇੰਦਰਧਨੁੰਸ਼ ਆਡੀਟੋਰੀਅਮ ਵਿੱਚ ਸੂਬਾਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਬੁਢਾਪਾ ਪੈਨਸ਼ਨ 200 ਰੁਪਏ ਵਧਾ...
Advertisement
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਦਾ ਅੱਜ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਇਥੇ ਇੰਦਰਧਨੁੰਸ਼ ਆਡੀਟੋਰੀਅਮ ਵਿੱਚ ਸੂਬਾਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਬੁਢਾਪਾ ਪੈਨਸ਼ਨ 200 ਰੁਪਏ ਵਧਾ ਕੇ 3200 ਰੁਪਏ ਕਰ ਦਿੱਤੀ ਗਈ ਹੈ। ਇਹ ਵਾਧਾ ਪਹਿਲੀ ਨਵੰਬਰ ਤੋਂ ਲਾਗੂ ਹੋ ਜਾਵੇਗਾ। ਉਨ੍ਹਾਂ ਆਈ ਪੀ ਐੱਸ ਅਫਸਰ ਵਾਈ ਪੂਰਨ ਕੁਮਾਰ ਅਤੇ ਏ ਐੱਸ ਆਈ ਸੰਦੀਪ ਲਾਠਰ ਦੇ ਖ਼ੁਦਕੁਸ਼ੀ ਨੂੰ ਮੰਦਭਾਗੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਾਈ ਪੂਰਨ ਕੁਮਾਰ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲੀਸ ਕਰ ਰਹੀ ਹੈ ਅਤੇ ਏ ਐੱਸ ਆਈ ਸੰਦੀਪ ਲਾਠਰ ਦੀ ਮੌਤ ਦੀ ਜਾਂਚ ਹਰਿਆਣਾ ਪੁਲੀਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਧਨਤੇਰਸ ਉੱਤੇ ਰਾਜ ਦੀਆਂ ਸਾਰੀਆਂ ਤਹਿਸੀਲਾਂ ਖੁੱਲ੍ਹੀਆਂ ਰਹਿਣਗੀਆਂ।
Advertisement
Advertisement