ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਿਆਣਾ ਸਰਕਾਰ ਵੱਲੋਂ ਪ੍ਰਸ਼ਾਸਨਿਕ ਕੰਮਕਾਜ ਲਈ ਲਿੰਕ ਅਧਿਕਾਰੀ ਨਿਯੁਕਤ

ਪੰਚਕੂਲਾ (ਪੀਪੀ ਵਰਮਾ): ਹਰਿਆਣਾ ਸਰਕਾਰ ਨੇ ਜ਼ਿਲ੍ਹਾ ਨਗਰ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਲਿੰਕ ਅਧਿਕਾਰੀ ਨਿਯੁਕਤ ਕੀਤੇ ਹਨ। ਇਹ ਅਧਿਕਾਰੀ ਛੁੱਟੀ, ਸਿਖਲਾਈ, ਦੌਰੇ, ਚੋਣ ਡਿਊਟੀ ਅਤੇ ਟਰਾਂਸਫਰ, ਸੇਵਾਮੁਕਤੀ ਦੇ ਚੱਲਦੇ ਜਾਂ ਕਿਸੇ ਹੋਰ...
Advertisement

ਪੰਚਕੂਲਾ (ਪੀਪੀ ਵਰਮਾ):

ਹਰਿਆਣਾ ਸਰਕਾਰ ਨੇ ਜ਼ਿਲ੍ਹਾ ਨਗਰ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਲਿੰਕ ਅਧਿਕਾਰੀ ਨਿਯੁਕਤ ਕੀਤੇ ਹਨ। ਇਹ ਅਧਿਕਾਰੀ ਛੁੱਟੀ, ਸਿਖਲਾਈ, ਦੌਰੇ, ਚੋਣ ਡਿਊਟੀ ਅਤੇ ਟਰਾਂਸਫਰ, ਸੇਵਾਮੁਕਤੀ ਦੇ ਚੱਲਦੇ ਜਾਂ ਕਿਸੇ ਹੋਰ ਕਾਰਨ ਸਬੰਧਤ ਅਧਿਕਾਰੀ ਦੀ ਗੈਰ-ਮੌਜੂਦਗੀ ਵਿੱਚ ਉਸ ਵਿਭਾਗ ਦਾ ਕਾਰਜਭਾਰ ਸੰਭਾਲਣਗੇ। ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਪੱਤਰ ਅਨੁਸਾਰ ਜ਼ਿਲ੍ਹਾ ਨਗਰ ਕਮਿਸ਼ਨਰ ਦੇ ਮਾਮਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਲਿੰਕ ਅਧਿਕਾਰੀ-1 ਅਤੇ ਜ਼ਿਲ੍ਹਾ ਪਰਿਸ਼ਦ ਅਤੇ ਡੀਆਰਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਅਧਿਕਾਰੀ-2 ਲਗਾਇਆ ਹੈ। ਇਸ ਤਰ੍ਹਾਂ ਮਾਤਾ ਸ਼ੀਤਲਾ ਦੇਵੀ ਪੂਜਾ ਸਥਾਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਮਾਮਲੇ ਵਿੱਚ ਸਬ-ਡਿਵੀਜ਼ਨ ਅਧਿਕਾਰੀ (ਸਿਵਲ), ਉੱਤਰੀ ਗੁਰੁਗ੍ਰਾਮ ਨੂੰ ਲਿੰਕ ਅਧਿਕਾਰੀ-1 ਅਤੇ ਸਬ-ਡਿਵੀਜ਼ਨਲ ਅਧਿਕਾਰੀ (ਸਿਵਲ), ਬਾਦਸ਼ਾਹਪੁਰ ਨੂੰ ਲਿੰਕ ਅਧਿਕਾਰੀ-2 ਨਿਯੁਕਤ ਕੀਤਾ ਹੈ। ਮਾਤਾ ਮਨਸਾ ਦੇਵੀ ਪੂਜਾ ਸਥਾਨ ਬੋਰਡ ਦੇ ਸੀਈਓ ਦੇ ਮਾਮਲੇ ਵਿੱਚ ਸਬ-ਡਿਵੀਜ਼ਨਲ ਅਧਿਕਾਰੀ (ਸਿਵਲ) ਪੰਚਕੂਲਾ ਨੂੰ ਲਿੰਕ ਅਧਿਕਾਰੀ-1 ਅਤੇ ਸਬ-ਡਿਵੀਜ਼ਨਲ ਅਧਿਕਾਰੀ (ਸਿਵਲ), ਕਾਲਕਾ ਨੂੰ ਲਿੰਕ ਅਧਿਕਾਰੀ-2 ਲਗਾਇਆ ਹੈ।

Advertisement

Advertisement
Show comments