ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਲ-ਏ-ਪੰਜਾਬ: ਮੋਟਰਸਾਈਕਲ ਚਲਾਕ ਨੇ ਹਵਾ ਭਰਵਾਈ ਦੇ ਦਸ ਰੁਪਏ ਮੰਗਣ ’ਤੇ ਦੁਕਾਨਦਾਰ ਤੇ 3 ਹੋਰ ਤਲਵਾਰਾਂ ਨਾਲ ਵੱਢੇ

ਗੁਰਨਾਮ ਸਿੰਘ ਚੌਹਾਨ ਪਾਤੜਾਂ, 22 ਜੁਲਾਈ  ਇਸ ਸ਼ਹਿਰ ਦੇ ਜਾਖਲ ਰੋਡ ਉੱਤੇ ਸਥਿਤ ਪੈਂਚਰ ਲਾਉਣ ਵਾਲੀ ਦੁਕਾਨ 'ਤੇ ਮੋਟਰਸਾਈਕਲ ਦੇ ਟਾਇਰ 'ਚ ਹਵਾ ਪਵਾਉਣ ਆਏ ਵਿਅਕਤੀ ਨੇ ਦੁਕਾਨਦਾਰ ਵੱਲੋਂ  ਦਸ ਰੁਪਏ ਮੰਗਣ ’ਤੇ ਉਸ ’ਤੇ ਆਪਣੀ ਦਰਜਨ ਦੇ ਕਰੀਬ ਸਾਥੀ...
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 22 ਜੁਲਾਈ 

Advertisement

ਇਸ ਸ਼ਹਿਰ ਦੇ ਜਾਖਲ ਰੋਡ ਉੱਤੇ ਸਥਿਤ ਪੈਂਚਰ ਲਾਉਣ ਵਾਲੀ ਦੁਕਾਨ 'ਤੇ ਮੋਟਰਸਾਈਕਲ ਦੇ ਟਾਇਰ 'ਚ ਹਵਾ ਪਵਾਉਣ ਆਏ ਵਿਅਕਤੀ ਨੇ ਦੁਕਾਨਦਾਰ ਵੱਲੋਂ  ਦਸ ਰੁਪਏ ਮੰਗਣ ’ਤੇ ਉਸ ’ਤੇ ਆਪਣੀ ਦਰਜਨ ਦੇ ਕਰੀਬ ਸਾਥੀ ਨਾਲ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਦੁਕਾਨਦਾਰ ਸਮੇਤ 4 ਵਿਅਕਤੀ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਤੁਰੰਤ ਮਿੰਨੀ ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਵਿੱਖੇ ਭਰਤੀ ਕਰਵਾਇਆ ਗਿਆ। ਇਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜ ਦਿੱਤਾ ਗਿਆ। ਮੌਕੇ ’ਤੇ ਪਹੁੰਚੇ ਸ਼ਹਿਰੀ ਪੁਲੀਸ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement