ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨ ਆਰ ਆਈ ਮਹਿਲਾ ਦੀ ਲਾਸ਼ ਦੇ ਅੱਧ ਸੜੇ ਹਿੱਸੇ ਬਰਾਮਦ

ਮੁਲਜ਼ਮ ਨੇ ਡੀਜ਼ਲ ਪਾ ਕੇ ਸਾਡ਼ੀ ਸੀ ਲਾਸ਼; ਅੱਧ ਸਡ਼ੇ ਹਿੱਸੇ ਡਰੇਨ ’ਚ ਸੁੱਟੇ
ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕਰਦੀ ਹੋਈ ਪੁਲੀਸ ਤੇ ਚਰਨਜੀਤ ਸਿੰਘ ਗਰੇਵਾਲ ਅਤੇ ਰੁਪਿੰਦਰ ਕੌਰ ਪੰਧੇਰ (ਇਨਸੈੱਟ) ਦੀ ਪੁਰਾਣੀ ਤਸਵੀਰ।
Advertisement

ਮਹੇਸ਼ ਸ਼ਰਮਾ

ਅਮਰੀਕਾ ਰਹਿੰਦੀ ਐੱਨ ਆਰ ਆਈ ਰੁਪਿੰਦਰ ਕੌਰ ਪੰਧੇਰ ਦੇ ਕਤਲ ਦੀ ਪੜਤਾਲ ਕਰ ਰਹੀ ਡੇਹਲੋਂ ਪੁਲੀਸ ਨੇ ਮੁਲਜ਼ਮ ਸੁਖਜੀਤ ਸਿੰਘ ਸੋਨੂੰ ਵਾਸੀ ਕਿਲਾ ਰਾਏਪੁਰ ਦੀ ਨਿਸ਼ਾਨਦੇਹੀ ’ਤੇ ਲਾਸ਼ ਦੇ ਕੁਝ ਹਿੱਸੇ ਲਹਿਰਾ ਪਿੰਡ ਲਾਗਿਉਂ ਲੰਘਦੀ ਡਰੇਨ ’ਚੋਂ ਬਰਾਮਦ ਕਰ ਲਏ ਹਨ।

Advertisement

ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਮੁਖੀ ਸੁਖਜਿੰਦਰ ਸਿੰਘ ਵੱਲੋਂ ਕੀਤੀ ਪੜਤਾਲ ਅਨੁਸਾਰ ਸੋਨੂੰ ਨੇ ਕਤਲ 12 ਜੁਲਾਈ ਦੀ ਰਾਤ ਨੂੰ ਕੀਤਾ ਸੀ। ਉਸ ਨੇ ਡੀਜ਼ਲ ਪਾ ਕੇ ਲਾਸ਼ ਸਾੜ ਦਿੱਤੀ ਅਤੇ ਅੱਧ ਸੜੇ ਹਿੱਸਿਆਂ ਨੂੰ ਉਸੇ ਰਾਤ ਡਰੇਨ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਤਲ ਲਈ ਚਰਨਜੀਤ ਸਿੰਘ ਗਰੇਵਾਲ ਨੇ 35 ਲੱਖ ਰੁਪਏ ਵੀ ਰੁਪਿੰਦਰ ਕੌਰ ਪੰਧੇਰ ਦੇ ਖਾਤੇ ਵਿੱਚੋਂ ਮੁਲਜ਼ਮ ਸੋਨੂੰ ਤੇ ਉਸ ਦੇ ਭਰਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਸਨ। ਜ਼ਿਕਰਯੋਗ ਹੈ ਕਿ ਥਾਣਾ ਡੇਹਲੋਂ ਵਿੱਚ 18 ਅਗਸਤ ਨੂੰ ਸੁਖਜੀਤ ਸਿੰਘ ਸੋਨੂੰ ਵੱਲੋਂ ਰੁਪਿੰਦਰ ਕੌਰ ਪੰਧੇਰ ਦੀ ਗੁਮਸ਼ੁਦਗੀ ਬਾਰੇ ਸ਼ਿਕਾਇਤ ਕੀਤੀ ਗਈ ਸੀ।

ਏ ਸੀ ਪੀ ਗਿੱਲ ਅਨੁਸਾਰ ਇਸ ਸ਼ਿਕਾਇਤ ਦੀ ਐੱਸ ਐੱਚ ਓ ਸੁਖਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਪੜਤਾਲ ਵਿੱਚ ਸ਼ਿਕਾਇਤਕਰਤਾ ਹੀ ਮੁਲਜ਼ਮ ਨਿਕਲਿਆ। ਬਾਅਦ ’ਚ ਉਸ ਨੇ ਕਬੂਲ ਕੀਤਾ ਕਿ ਉਸ ਨੇ ਇਹ ਕਤਲ ਮਹਿਮਾ ਸਿੰਘ ਵਾਲੇ ਤੋਂ ਇੰਗਲੈਂਡ ਰਹਿੰਦੇ ਐੱਨ ਆਰ ਆਈ ਚਰਨਜੀਤ ਸਿੰਘ ਦੇ ਕਹਿਣ ’ਤੇ ਕੀਤਾ ਸੀ।

ਇਸ ਲਈ ਉਸ ਨੂੰ ਪੰਜਾਹ ਲੱਖ ਰੁਪਏ ਦਿੱਤੇ ਜਾਣੇ ਸਨ। ਮ੍ਰਿਤਕਾ ਦੀ ਭੈਣ ਕਮਲ ਕੌਰ ਖਹਿਰਾ ਨੇ ਦੱਸਿਆ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਕਿਲਾ ਰਾਏਪੁਰ ਪਹੁੰਚਣ ਲਈ ਕਿਹਾ ਸੀ।

Advertisement
Show comments