ਫਿਰੋਜ਼ਪੁਰ ਦੇ ਪਿੰਡ ਭਾਨੇ ਵਾਲਾ ’ਚੋਂ ਅੱਧਾ ਕਿਲੋ ਹੈਰੋਇਨ ਬਰਾਮਦ
ਬੀਐੱਸਐੱਫ ਵੱਲੋਂ ਬੀਪੀਓ ਸ਼ਾਮੇ ਕੇ ਏਰੀਆ ਵਿੱਚ ਪਿੰਡ ਭਾਨੇ ਵਾਲਾ ’ਚ ਤਲਾਸ਼ੀ ਮੁਹਿੰਮ ਦੌਰਾਨ ਇਕ ਪੈਕੇਟ ਹੈਰੋਇਨ (ਵਜ਼ਨ 590 ਗ੍ਰਾਮ) ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਖਬੀਰ...
Advertisement
ਬੀਐੱਸਐੱਫ ਵੱਲੋਂ ਬੀਪੀਓ ਸ਼ਾਮੇ ਕੇ ਏਰੀਆ ਵਿੱਚ ਪਿੰਡ ਭਾਨੇ ਵਾਲਾ ’ਚ ਤਲਾਸ਼ੀ ਮੁਹਿੰਮ ਦੌਰਾਨ ਇਕ ਪੈਕੇਟ ਹੈਰੋਇਨ (ਵਜ਼ਨ 590 ਗ੍ਰਾਮ) ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਦੇ ਅਧਿਕਾਰੀਆਂ ਬੀਓਪੀ ਸ਼ਾਮੇ ਕੇ ਤੋਂ ਫੋਨ ਆਇਆ ਕਿ ਕਿ ਡਰੋਨ ਦੀ ਹਲਚਲ ਹੋਈ ਹੈ। ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਬੀਓਪੀ ਸ਼ਾਮੇ ਕੇ ਦੇ ਏਰੀਆ ਪਿੰਡ ਭਾਨੇ ਵਾਲਾ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਇਸ ਦੌਰਾਨ ਇਕ ਪੈਕੇਟ ਹੈਰੋਇਨ (ਵਜ਼ਨ 590 ਗ੍ਰਾਮ) ਬਰਾਮਦ ਹੋਈ। ਕੰਪਨੀ ਕਮਾਂਡਰ ਬੀਪੀਓ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
Advertisement
Advertisement