ਪੁਰਤਗਾਲ ਤੋਂ ਗੁਰਜੀਤ ਸਿੰਘ ਦੀ ਲਾਸ਼ ਪਿੰਡ ਚਾਹੜਕੇ ਪੁੱਜੀ
ਪਿੰਡ ਚਾਹੜਕੇ ਦੇ ਨੌਜਵਾਨ ਗੁਰਜੀਤ ਸਿੰਘ ਭੰਗੂ (27) ਦੀ 14 ਸਤੰਬਰ ਨੂੰ ਪੁਰਤਗਾਲ ਦੇ ਸ਼ਹਿਰ ਲਿਸਬਨ ਵਿੱਚ ਸੜਕ ਦੁਰਘਟਨਾ ਕਾਰਨ ਮੌਤ ਹੋ ਗਈ ਸੀ। ਉਸ ਦੀ ਲਾਸ਼ ਅੱਜ ਸਵੇਰ ਨੌਂ ਵਜੇ ਪਿੰਡ ਪਹੁੰਚੀ। ਪਿੰਡ ਦੀ ਸਰਪੰਚ ਮਨਜੀਤ ਕੌਰ ਨੇ ਦੱਸਿਆ...
Advertisement
ਪਿੰਡ ਚਾਹੜਕੇ ਦੇ ਨੌਜਵਾਨ ਗੁਰਜੀਤ ਸਿੰਘ ਭੰਗੂ (27) ਦੀ 14 ਸਤੰਬਰ ਨੂੰ ਪੁਰਤਗਾਲ ਦੇ ਸ਼ਹਿਰ ਲਿਸਬਨ ਵਿੱਚ ਸੜਕ ਦੁਰਘਟਨਾ ਕਾਰਨ ਮੌਤ ਹੋ ਗਈ ਸੀ। ਉਸ ਦੀ ਲਾਸ਼ ਅੱਜ ਸਵੇਰ ਨੌਂ ਵਜੇ ਪਿੰਡ ਪਹੁੰਚੀ। ਪਿੰਡ ਦੀ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਗੁਰਜੀਤ ਸਿੰਘ ਭੰਗੂ ਪੁਰਤਗਾਲ ’ਚ ਪੱਕੇ ਤੌਰ ’ਤੇ ਰਹਿ ਰਿਹਾ ਸੀ। ਉਹ ਇਸੇ ਸਾਲ ਅਪਰੈਲ ਮਹੀਨੇ ਛੁੱਟੀ ਕੱਟ ਕੇ ਵਾਪਸ ਗਿਆ ਸੀ ਅਤੇ ਆਪਣੇ ਪਿਤਾ ਦੀਪ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੂੰ ਕਹਿ ਕੇ ਗਿਆ ਕਿ ਉਹ ਅਗਲੇ ਸਾਲ ਜਦੋਂ ਛੁੱਟੀ ਆਵੇਗਾ ਤਾਂ ਵਿਆਹ ਕਰਾਵੇਗਾ। ਗੁਰਜੀਤ ਸਿੰਘ ਭੰਗੂ ਨੇ ਪੁਰਤਗਾਲ ਸਖ਼ਤ ਮਿਹਨਤ ਕਰ ਕੇ ਕਮਾਏ ਪੈਸੇ ਨਾਲ ਆਪਣੇ ਛੋਟੇ ਭਰਾ ਬਲਜੀਤ ਸਿੰਘ ਬੌਬੀ ਨੂੰ ਕੁਝ ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਜੀਤ ਸਿੰਘ ਬਹੁਤ ਹੀ ਸਾਊ ਅਤੇ ਮਿਲਣਸਾਰ ਲੜਕਾ ਸੀ।
Advertisement
Advertisement