ਗੁਰਦਾਸਪੁਰ: ਵਪਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਈਆਂ
ਦੋ ਅਣਪਛਾਤੇ ਨੌਜਵਾਨ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫਰਾਰ
Advertisement
ਇੱਥੋਂ ਦੇ ਬਾਟਾ ਚੌਕ ਨੇੜੇ ਸਥਿਤ ਇਲੈੱਕਟ੍ਰਾਨਿਕਸ ਅਤੇ ਘੜੀਆਂ ਦੀ ਦੁਕਾਨ ‘ਪੰਜਾਬ ਵਾਚ ਕੰਪਨੀ’ ਦੇ ਬਾਹਰ ਸਵੇਰੇ ਕਰੀਬ 9:20 ਵਜੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ। ਮਾਲਕ ਨੇ ਵਾਰਦਾਤ ਤੋਂ ਕੁੱਝ ਸਮਾਂ ਪਹਿਲਾਂ ਹੀ ਦੁਕਾਨ ਖੋਲ੍ਹੀ ਸੀ ਅਤੇ ਮੁਲਾਜ਼ਮ ਅਤੇ ਮਾਲਕ ਦੁਕਾਨ ਦੇ ਅੰਦਰ ਹੀ ਮੌਜੂਦ ਸਨ। ਹਾਲਾਂਕਿ ਗੋਲੀ ਚੱਲਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੋਲੀ ਦੁਕਾਨ ਦੇ ਸ਼ੀਸ਼ੇ ’ਤੇ ਲੱਗੀ, ਜਿਸ ਦਾ ਖ਼ੋਲ ਪੁਲੀਸ ਨੇ ਬਰਾਮਦ ਕਰ ਲਿਆ ਹੈ, ਜਦਕਿ ਇੱਕ ਰੌਂਦ ਦੁਕਾਨ ਨੇੜਿਓਂ ਸੜਕ ਤੋਂ ਬਰਾਮਦ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਸਵਾਰ ਕੁਝ ਅੱਗੇ ਜਾ ਕੇ ਫਿਰ ਤੋਂ ਮੁੜ ਕੇ ਆਏ ਪਰ ਇਸ ਵਾਰ ਉਨ੍ਹਾਂ ਹੋਰ ਗੋਲੀਆਂ ਨਹੀਂ ਚਲਾਈਆਂ।
Advertisement
ਐੱਸਐੱਸਪੀ ਆਦਿੱਤਿਆ, ਐੱਸਪੀ ਰਜਿੰਦਰ ਮਿਨਹਾਸ ਅਤੇ ਡੀਐੱਸਪੀ ਮੋਹਨ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ਼ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਅਤੇ ਵਿਧਾਇਕ ਦੇ ਭਰਾ ਬਲਜੀਤ ਸਿੰਘ ਪਾਹੜਾ ਅਤੇ ਆਮ ਆਦਮੀ ਪਾਰਟੀ ਨੇਤਾ ਰਮਨ ਬਹਿਲ ਵੀ ਪਹੁੰਚੇ।
Advertisement