ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗ੍ਰਨੇਡ ਹਮਲਾ: ਕੌਮੀ ਜਾਂਚ ਏਜੰਸੀ ਵੱਲੋਂ ਤਿੰਨ ਖ਼ਿਲਾਫ ਚਲਾਨ ਪੇਸ਼

ਖਾੜਕੂ ਜਥੇਬੰਦੀ ਦੇ ਮੁਖੀ ਸਮੇਤ ਹੋਰਾਂ ਖ਼ਿਲਾਫ਼ ਜਾਂਚ ਸ਼ੁਰੂ
Advertisement

ਪੱਤਰ ਪ੍ਰੇਰਕ

ਐੱਸਏਐੱਸ ਨਗਰ (ਮੁਹਾਲੀ), 15 ਜੂਨ

Advertisement

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਨਵਾਂਸ਼ਹਿਰ ਦੀ ਪੁਲੀਸ ਚੌਕੀ ’ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਖਾੜਕੂ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਮੈਂਬਰਾਂ ਯੁਗਪ੍ਰੀਤ ਸਿੰਘ ਉਰਫ਼ ਯੁਵੀ ਨਿਹੰਗ, ਜਸਕਰਨ ਸਿੰਘ ਉਰਫ਼ ਸ਼ਾਹ ਅਤੇ ਹਰਜੋਤ ਸਿੰਘ ਉਰਫ਼ ਜੋਤ ਹੁੰਦਲ ਵਾਸੀਆਨ ਪਿੰਡ ਰਾਹੋਂ (ਨਵਾਂਸ਼ਹਿਰ) ਖ਼ਿਲਾਫ਼ ਮੁਹਾਲੀ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਚਲਾਨ ਪੇਸ਼ ਕੀਤਾ ਹੈ। ਅਦਾਲਤ ਵਿੱਚ ਪੇਸ਼ ਕੀਤੀ ਚਾਰਜਸ਼ੀਟ ’ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਹੋਰਨਾਂ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਐੱਨਆਈਏ ਨੇ ਖਾੜਕੂ ਜਥੇਬੰਦੀ ਦੇ ਮੁਖੀ ਅਤੇ ਨਾਮਜ਼ਦ ਅਤਿਵਾਦੀ ਰਣਜੀਤ ਸਿੰਘ ਉਰਫ਼ ਨੀਟਾ, ਸਰਗਰਮ ਮੈਂਬਰ ਜਗਜੀਤ ਸਿੰਘ ਲਹਿਰੀ ਉਰਫ਼ ਜੱਗਾ ਅਤੇ ਹੋਰ ਅਣਪਛਾਤੇ ਖਾੜਕੂ ਕਾਰਕੁਨਾਂ ਵਿਰੁੱਧ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਅਕਤੀਆਂ ’ਤੇ ਦਹਿਸ਼ਤ ਫੈਲਾਉਣ ਅਤੇ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੇ ਦੋਸ਼ ਹਨ। ਐੱਨਆਈਏ ਨੇ ਇਸੇ ਸਾਲ ਮਾਰਚ ਮਹੀਨੇ ’ਚ ਪੰਜਾਬ ਪੁਲੀਸ ਤੋਂ ਇਹ ਕੇਸ ਆਪਣੇ ਹੱਥਾਂ ਵਿੱਚ ਲਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਜਗਜੀਤ ਜੱਗਾ ਨੇ ਯੂਕੇ ਵਿੱਚ ਇੱਕ ਜਾਣਕਾਰ ਰਾਹੀਂ ਯੁਗਪ੍ਰੀਤ ਸਿੰਘ ਨੂੰ ਜਥੇਬੰਦੀ ਨਾਲ ਜੋੜਿਆ ਸੀ। ਇਸ ਮਗਰੋਂ ਯੁਗਪ੍ਰੀਤ ਨੇ ਜਸਕਰਨ ਸਿੰਘ ਤੇ ਹਰਜੋਤ ਸਿੰਘ ਆਪਣੇ ਨਾਲ ਜੋੜਿਆ। ਇਨ੍ਹਾਂ ਤਿੰਨਾਂ ਨੇ 1 ਤੇ 2 ਦਸੰਬਰ 2024 ਦੀ ਰਾਤ ਨੂੰ ਅਸਰੋਂ ਪੁਲੀਸ ਚੌਕੀ ’ਤੇ ਗ੍ਰਨੇਡ ਹਮਲਾ ਕੀਤਾ ਸੀ। ਵਿਦੇਸ਼ੀ ਹੈਂਡਲਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿੰਨਾਂ ਮੁਲਜ਼ਮਾਂ ਨੂੰ ਗ੍ਰਨੇਡ ਮੁਹੱਈਆ ਕਰਵਾਇਆ ਗਿਆ ਸੀ।

Advertisement