ਸੜਕ ਹਾਦਸੇ ਵਿੱਚ ਦਾਦੀ-ਪੋਤੇ ਦੀ ਮੌਤ
ਇੱਥੇ ਬੀਤੀ ਰਾਤ ਸੜਕ ਹਾਦਸੇ ਵਿੱਚ ਦਾਦੀ ਤੇ ਪੋਤੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੈ ਜਿੰਦਲ (4) ਅਤੇ ਉਸ ਦੀ ਦਾਦੀ ਪੀਨਾ ਜਿੰਦਲ ਵਜੋਂ ਹੋਈ ਹੈ। ਕਾਲਾਂਵਾਲੀ ਥਾਣੇ ਦੇ ਕਾਰਜਕਾਰੀ ਇੰਚਾਰਜ ਸੱਤਪਾਲ ਸਿੰਘ ਨੇ ਦੱਸਿਆ ਕਿ ਫਤਿਹਾਬਾਦ ਵਾਸੀ...
Advertisement
ਇੱਥੇ ਬੀਤੀ ਰਾਤ ਸੜਕ ਹਾਦਸੇ ਵਿੱਚ ਦਾਦੀ ਤੇ ਪੋਤੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੈ ਜਿੰਦਲ (4) ਅਤੇ ਉਸ ਦੀ ਦਾਦੀ ਪੀਨਾ ਜਿੰਦਲ ਵਜੋਂ ਹੋਈ ਹੈ। ਕਾਲਾਂਵਾਲੀ ਥਾਣੇ ਦੇ ਕਾਰਜਕਾਰੀ ਇੰਚਾਰਜ ਸੱਤਪਾਲ ਸਿੰਘ ਨੇ ਦੱਸਿਆ ਕਿ ਫਤਿਹਾਬਾਦ ਵਾਸੀ ਮਾਨਵ ਜਿੰਦਲ, ਆਪਣੀ ਪਤਨੀ ਸੋਨਾਲੀ ਜਿੰਦਲ, ਪੁੱਤਰ ਜੈ ਜਿੰਦਲ ਅਤੇ ਮਾਂ ਪੀਨਾ ਜਿੰਦਲ ਨਾਲ ਪੰਜਾਬ ਦੇ ਰਾਮਾਂ ਵਿੱਚ ਆਪਣੀ ਭੈਣ ਨੂੰ ਦੀਵਾਲੀ ਦੀ ਮਠਿਆਈ ਦੇਣ ਤੋਂ ਬਾਅਦ ਫਤਿਹਾਬਾਦ ਵਾਪਸ ਆ ਰਹੇ ਸਨ, ਜਿਵੇਂ ਹੀ ਉਹ ਕਾਲਾਂਵਾਲੀ-ਔਢਾਂ ਸੜਕ ’ਤੇ ਮਾਈਨਰ ਨੇੜੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਗਈ ਅਤੇ ਪਲਟ ਗਈ। ਹਾਦਸੇ ’ਚ ਜ਼ਖ਼ਮੀ ਮਾਨਵ ਜਿੰਦਲ ਅਤੇ ਉਸ ਦੀ ਮਾਂ ਪੀਨਾ ਜਿੰਦਲ ਨੂੰ ਔਢਾਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ; ਸੋਨਾਲੀ ਜਿੰਦਲ ਅਤੇ ਜੈ ਜਿੰਦਲ ਨੂੰ ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਜੈ ਜਿੰਦਲ ਅਤੇ ਪੀਨਾ ਜਿੰਦਲ ਨੂੰ ਮ੍ਰਿਤਕ ਐਲਾਨ ਦਿੱਤਾ। ਅੱਜ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ।
Advertisement
Advertisement