ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜਪਾਲ ਵੱਲੋਂ 31 ਸ਼ਖ਼ਸੀਅਤਾਂ ਦਾ ਸਨਮਾਨ

ਗੁਲਾਬ ਚੰਦ ਕਟਾਰੀਆ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦੀ ਸ਼ਲਾਘਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 13 ਜੁਲਾਈ

Advertisement

ਮੀਡੀਆ ਫੈਡਰੇਸ਼ਨ ਆਫ਼ ਇੰਡੀਆ (ਐੱਮਐੱਫਆਈ) ਤੇ ਪਬਲਿਕ ਰਿਲੇਸ਼ਨਜ਼ ਕੌਂਸਲ ਆਫ ਇੰਡੀਆ (ਪੀਆਰਸੀਆਈ) ਵੱਲੋਂ ਇੱਥੇ ਕਰਵਾਈ ਛੇਵੀਂ ਐਂਟਰਪ੍ਰਨਿਉਰ ਐਂਡ ਅਚੀਵਰ ਐਵਾਰਡਜ਼-2025 ਵਿੱਚ ਵੱਖ-ਵੱਖ ਖੇਤਰਾਂ ਦੀਆਂ 31 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ੍ਰੀ ਕਟਾਰੀਆ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਾ ਨਾ ਸਿਰਫ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਹੈ, ਸਗੋਂ ਇਹ ਹੋਰਾਂ ਨੂੰ ਵੀ ਸਮਾਜਿਕ ਸੇਵਾ ਲਈ ਪ੍ਰੇਰਿਤ ਕਰਦਾ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਇਮਾਨਦਾਰੀ ਅਤੇ ਵਫਾਦਾਰੀ ਲੰਬੇ ਸਮੇਂ ਦੀ ਕਾਮਯਾਬੀ ਲਈ ਜ਼ਰੂਰੀ ਹੈ।

ਪਬਲਿਕ ਰਿਲੇਸ਼ਨ ਕੌਂਸਲ ਆਫ ਇੰਡੀਆ, ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਡਾ. ਰੁਪੇਸ਼ ਸਿੰਘ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਵੀਕੇ ਸਿੰਘ, ਆਈਏਐੱਸ (ਨਾਗਰਿਕ ਸੇਵਾਵਾਂ), ਲੈਫਟੀਨੈਂਟ ਜਨਰਲ ਆਰਐੱਸ ਸੁਜਲਾਨਾ (ਰੱਖਿਆ ਸੇਵਾਵਾਂ), ਸੰਜੈ ਕੁਮਾਰ ਸਚਦੇਵਾ (ਨਿਆਂ ਸੇਵਾਵਾਂ), ਹਿੰਮਤ ਸਿੰਘ (ਭਰਤੀ ਪ੍ਰਸ਼ਾਸਨ), ਡਾ. ਆਸ਼ੀਸ਼ ਗੁਲੀਆ (ਸਰਜੀਕਲ ਓਂਕੋਲੋਜੀ), ਅਚਾਰਿਆ ਮਨੀਸ਼ (ਆਯੁਰਵੇਦ ਹਸਪਤਾਲ), ਡਾ. ਅਨਿਰੁਧ ਗੁਪਤਾ (ਐਜੂਪ੍ਰਨਿਉਰਸ਼ਿਪ), ਡਾ. ਸੰਦੀਪ ਪਟੇਲ (ਆਰਥੋਪੈਡਿਕਸ), ਅਮਿਤਾਭ ਸ਼ੁਕਲਾ (ਅੰਗਰੇਜ਼ੀ ਪੱਤਰਕਾਰ), ਜੀ. ਭੁਵਨੇਸ਼ ਕੁਮਾਰ (ਏਅਰਪੋਰਟ ਸੁਰੱਖਿਆ), ਨਵਦੀਪ ਸਿੰਘ ਗਿੱਲ (ਸਟੀਕ ਲੇਖਨ), ਸਰਵਪ੍ਰਿਆ ਨਿਰਮੋਹੀ (ਰੇਡੀਓ ਅਤੇ ਐਂਕਰਿੰਗ), ਭਾਰਤੇਂਦੁ ਸ਼ਾਂਡਿਲਿਆ (ਕਾਰਪੋਰੇਟ ਅਫੇਅਰਜ਼), ਮਧੂ ਪੰਡਤ (ਮਾਈਂਡਫੁਲਨੈੱਸ ਅਤੇ ਭਾਵਨਾਤਮਕ ਬੁੱਧੀ), ਸੰਜੀਵ ਨਾਗਪਾਲ ( ਖੇਤੀ ਅਤੇ ਜੀਵਨ ਯਾਪਨ), ਭਾਰਤੀ ਸੂਦ (ਨੀਤੀ ਵਕਾਲਤ), ਮੀਨਲ ਮਿਸ਼ਰਾ (ਐੱਚਆਰ), ਦੀਪ ਇੰਦਰ ਸਿੰਘ ਸੰਧੂ (ਉੱਚ ਸਿੱਖਿਆ), ਸ੍ਰਿਸ਼ਟੀ ਸ਼ਰਮਾ (ਸੀਬੀਐੱਸਈ ਜਮਾਤ 10ਵੀਂ), ਮੁਨੀਸ਼ ਅਰੋੜਾ (ਖੇਡ ਪ੍ਰਬੰਧਨ), ਡਾ. ਵਿਨੀਤ ਪੂਨੀਆ (ਪਬਲਿਕ ਰਿਲੇਸ਼ਨ), ਪ੍ਰਦੀਪ ਬਾਂਸਲ ਅਤੇ ਅੰਕੁਰ ਚਾਵਲਾ (ਨਾਮਵਰ ਬਿਲਡਰ), ਵਿਵੇਕ ਵਰਮਾ (ਥਰਮਲ ਇੰਜਨੀਅਰਿੰਗ), ਡਾ. ਪ੍ਰਿਆ ਚੱਢਾ (ਡਾਕੂਮੈਂਟਰੀ ਨਿਰਮਾਣ), ਟੇਕ ਚੰਦ ਗੋਇਲ (ਬਾਸਮਤੀ ਚਾਵਲ ਨਿਰਯਾਤ), ਬਹਾਦਰ ਸਿੰਘ (ਦਾਨ-ਪੁੁੰਨ), ਡਾ. ਗਿਆਨੇਸ਼ਵਰ ਮੈਨੀ (ਡਾਇਬਟੀਜ਼ ਵਿਗਿਆਨ), ਸੁਖਦੇਵ ਸਿੰਘ (ਫਾਈਨ ਡਾਈਨਿੰਗ), ਪ੍ਰਿਆ (ਸਪੈਸ਼ਲ ਓਲੰਪਿਕ 2025 ਗੋਲਡ ਮੈਡਲ), ਰੀਕ੍ਰਿਤ ਸੈਰੇ (ਸਤਲੁਜ ਸਕੂਲ ਗਰੁੱਪ) ਅਤੇ ਰਾਜੇਸ਼ ਕੁਮਾਰ ਸ਼ਰਮਾ (ਐਸਟੀਐੱਮ ਗਰੁੱਪ) ਨੂੰ ਸਨਮਾਨਿਤ ਕੀਤਾ ਗਿਆ।

Advertisement