ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਵਿਚ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਸ਼ੁਰੂ

ਬੱਸ ਅੱਡਿਆਂ ’ਤੇ ਸਵਾਰੀਆਂ ਹੋਈਆਂ ਪ੍ਰੇਸ਼ਾਨ; ਕਾਮਿਆਂ ਵੱਲੋਂ ਮੰਗਾਂ ਮੰਨੇ ਜਾਣ ਤੱਕ ਹੜਤਾਲ ’ਤੇ ਡਟੇ ਰਹਿਣ ਦਾ ਅਹਿਦ
ਬੁਢਲਾਡਾ ਡਿੱਪੂ ਵਿੱਚ ਹੜਤਾਲ ਉਪਰ ਬੈਠੇ ਪੀਆਰਟੀਸੀ ਦੇ ਕਾਮੇ।
Advertisement

ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਅੱਜ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਆਰੰਭ ਕਰ ਦਿੱਤੀ  ਹੈ, ਜਿਸ ਕਰਕੇ ਬੱਸ ਅੱਡਿਆਂ ਉਤੇ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਾਨਸਾ ਜ਼ਿਲ੍ਹੇ ਵਿੱਚ ਪੀਆਰਟੀਸੀ ਦੇ ਬੁਢਲਾਡਾ ਡਿਪੂ ਵਿਚ ਕੱਚੇ ਕਾਮਿਆਂ ਨੇ ਰੈਲੀ ਦੌਰਾਨ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਮੰਗਾਂ ਲਾਗੂ ਨਹੀਂ ਹੁੰਦੀਆਂ, ਉਹ ਹੜਤਾਲ ਉੱਤੇ ਡਟੇ ਰਹਿਣਗੇ।

Advertisement

ਪੀਆਰਟੀਸੀ ਦੇ ਇੱਕ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ ਮੰਗਾਂ ਦਾ ਚਾਰਟ ਪਹਿਲਾਂ ਹੀ ਭੇਜਿਆ ਗਿਆ ਹੈ ਅਤੇ ਸਰਕਾਰ ਨੂੰ 13 ਅਗਸਤ ਤੋਂ ਬਾਅਦ ਹੜਤਾਲ ਦੀ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਹੈ।

Advertisement
Tags :
Bus strikePepsu roadwaysPunbusPunjab Roadways