ਗਿੱਪੀ ਗਰੇਵਾਲ ਨੇ ਹੜ੍ਹ ਪੀੜਤਾਂ ਲਈ 50 ਰੈਫਰੀਜਰੇਟਰ ਦਿੱਤੇ
ਅਦਾਕਾਰ ਵੱਲੋਂ ਗੁਰਦਾਸਪੁਰ ਦਾ ਦੂਜੀ ਵਾਰ ਦੌਰਾ
Advertisement
ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਨੇ ਅੱਜ ਦੂਜੀ ਵਾਰ ਗੁਰਦਾਸਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਹਰ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਨੇੜਿਓਂ ਪੀੜਤਾਂ ਦਾ ਦੁੱਖ ਵੇਖਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਯਤਨਸ਼ੀਲ ਗਲੋਬਲ ਸਿੱਖ ਸੰਸਥਾ ਨੂੰ 50 ਰੈਫਰੀਜਰੇਟਰ ਦਿੱਤੇ। ਉਨ੍ਹਾਂ ਕਿਹਾ ਕਿ ਬੌਲੀਵੁੁੱਡ ਅਦਾਕਾਰ ਸੰਜੈ ਦੱਤ ਨਾਲ ਵੀ ਉਨ੍ਹਾਂ ਦੀ ਗੱਲ ਹੋਈ ਹੈ ਅਤੇ ਉਹ ਵੀ ਹਰ ਤਰ੍ਹਾਂ ਨਾਲ ਪੰਜਾਬ ਦੀ ਮਦਦ ਕਰਨ ਲਈ ਤਿਆਰ ਹਨ ।
Advertisement
Advertisement