ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਘੱਗਰ; 750.5 ਤੋਂ ਪਾਰ ਪਾਣੀ ਦਾ ਪੱਧਰ

ਘੱਗਰ ਦੇ ਬੰਨ੍ਹਿਆਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਕਿਸਾਨਾਂ ਦੇ ਸਾਹ ਸੂਤੇ
ਘੱਗਰ ਦੇ ਬੰਨ੍ਹਿਆਂ ਨੂੰ ਮਜ਼ਬੂਤ ਕਰਦੇ ਲੋਕ।
Advertisement

ਹਲਕਾ ਸ਼ੁਤਰਾਣਾ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਘੱਗਰ ਦੇ ਖਨੌਰੀ ਹੈੱਡਵਰਕਸ ਤੇ ਬੁਰਜੀ ਨੰਬਰ ਆਰਡੀ 460 ਉੱਤੇ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਕੇ 750.5 ਚੁੱਕਾ ਹੈ। ਜਿਸ ਦੇ ਚਲਦਿਆਂ ਘੱਗਰ ਦਰਿਆ ਦੇ ਕਿਨਾਰੇ ਵੱਸੇ ਪਿੰਡਾਂ ਦੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ ਅਤੇ ਉਹ ਲਗਾਤਾਰ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਹੋਈਆਂ ਫ਼ਸਲਾਂ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ।

ਦਰਜਨਾਂ ਪਿੰਡਾਂ ਦੇ ਲੋਕ ਆਪ ਮੁਹਾਰੇ ਘੱਗਰ ਦਰਿਆ ਦੇ ਕੰਢਿਆਂ ਉੱਤੇ ਪਹੁੰਚ ਕੇ ਬੰਨਿਆਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਘੱਗਰ ਦਰਿਆ ਦੇ ਸੱਜੇ ਪਾਸੇ ਪਿੰਡ ਨਾਈਵਾਲਾ ਦੇ ਨਜ਼ਦੀਕ ਘੱਗਰ ਦਰਿਆ ਵਿੱਚ ਹਲਕਾ ਪਾੜ ਪੈਣ ਸੰਭਾਵਨਾਵਾਂ ਸਨ ਪਰ ਮੌਕੇ ਉੱਤੇ ਹਾਜ਼ਰ ਲੋਕਾਂ ਨੇ ਕਰੜੀ ਮਿਹਨਤ ਕਰਕੇ ਮੌਕੇ ਉੱਤੇ ਬੰਦ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ ਇਸੇ ਤਰ੍ਹਾਂ ਪਿੰਡ ਹਰਚੰਦਪੁਰਾ ਦੇ ਘੱਗਰ ਦਾ ਪਾਣੀ ਜਦੋਂ ਨਿੱਕਲਣਾ ਸ਼ੁਰੂ ਹੋਇਆ ਕਿਸਾਨਾਂ ਨੇ ਮੁਸ਼ੱਕਤ ਨਾਲ ਉਸ ਨੂੰ ਬੰਨ੍ਹਣ ਵਿੱਚ ਸਫ਼ਲਤਾ ਹਾਸਲ ਕੀਤੀ।

Advertisement

ਦਿੱਲੀ ਜੰਮੂ ਕੱਟੜਾ ਐਕਸਪ੍ਰੈਸਵੇਅ ਸ਼ੁਤਰਾਣਾ ਦੇ ਨਜ਼ਦੀਕ ਸੈਂਕੜਿਆਂ ਦੀ ਗਿਣਤੀ ਵਿੱਚ ਆਸ ਪਾਸ ਦੇ ਪਿੰਡਾਂ ਸ਼ੁਤਰਾਣਾ, ਰਸੌਲੀ, ਨਾਈਵਾਲਾ, ਜੋਗੇਵਾਲਾ, ਗੁਲਾਹੜ, ਹੋਤੀਪੁਰ ਅਤੇ ਨਵਾਂਗਾਉਂ ਦੇ ਕਿਸਾਨ ਬੰਨ ਨੂੰ ਮਜਬੂਤ ਕਰਨ ਵਿੱਚ ਲੱਗੇ ਹੋਏ ਹਨ ਪਰ ਦੂਜੇ ਪਾਸੇ ਘੱਗਰ ਦੇ ਦੂਜੇ ਕਿਨਾਰੇ ਉੱਤੇ ਪਿੰਡ ਮੁਤੌਲੀ ਤੇਈਪੁਰ ਸਾਗਰਾ ਅਤੇ ਗੁਰੂ ਨਾਨਕਪੁਰਾ ਦੇ ਕਿਸਾਨਾਂ ਵੱਲੋਂ ਲਗਾਤਾਰ ਮਿਹਨਤ ਕਰਕੇ ਘੱਗਰ ਦੇ ਬੰਨਿਆਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ।

ਐਸਡੀਐਮ ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿੱਚ ਹਾਲੇ ਤੱਕ ਸਥਿਤੀ ਠੀਕ ਠਾਕ ਹੈ ਪਰ ਉੱਪਰਲੇ ਇਲਾਕਿਆਂ ਵਿੱਚ ਹੋ ਰਹੀ ਬਰਸਾਤ ਅਤੇ ਲਗਾਤਾਰ ਵਧੇ ਪਾਣੀ ਕਰਕੇ ਸਥਿਤੀ ਡਰ ਵਾਲੀ ਬਣੀ ਹੋਈ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਹਾਵਾਂ ਉੱਤੇ ਯਕੀਨ ਨਾ ਕਰਨ ਅਤੇ ਘੱਗਰ ਵਿੱਚ ਬੰਨ੍ਹਿਆਂ ਨੂੰ ਮਜਬੂਤ ਕਰਨ ਦਾ ਕੰਮ ਚੱਲ ਰਿਹਾ ਹੈ ਫਿਰ ਵੀ ਪ੍ਰਸ਼ਾਸਨ ਵੱਲੋਂ ਹੰਗਾਮੀ ਹਾਲਤ ਨਾਲ ਨਜਿਠਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਸਬ ਡਿਵੀਜ਼ਨ ਪਾਤੜਾਂ ਵਿੱਚ ਚਾਰ ਰਾਹਤ ਕੇਂਦਰਾਂ ਦਾ ਗਠਨ ਕੀਤਾ ਗਿਆ ਹੈ।

 

 

Advertisement
Show comments