ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੈਂਗਸਟਰ ਰਵੀ ਦੇ ਸਾਥੀ ਹੈਰੋਇਨ ਤੇ ਅਸਲੇ ਸਣੇ ਗ੍ਰਿਫ਼ਤਾਰ

ਪੱਤਰ ਪ੍ਰੇਰਕ ਨਵਾਂਸ਼ਹਿਰ, 29 ਜੁਲਾਈ ਜ਼ਿਲ੍ਹਾ ਪੁਲੀਸ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਵੱਲੋਂ ਜੇਲ੍ਹ ਅੰਦਰੋਂ ਚਲਾਏ ਜਾ ਰਹੇ ਨਸ਼ੀਲੇ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 3 ਪਿਸਤੌਲਾਂ, ਕਾਰਤੂਸ, ਹੈਰੋਇਨ ਤੇ...
Advertisement

ਪੱਤਰ ਪ੍ਰੇਰਕ

ਨਵਾਂਸ਼ਹਿਰ, 29 ਜੁਲਾਈ

Advertisement

ਜ਼ਿਲ੍ਹਾ ਪੁਲੀਸ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਵੱਲੋਂ ਜੇਲ੍ਹ ਅੰਦਰੋਂ ਚਲਾਏ ਜਾ ਰਹੇ ਨਸ਼ੀਲੇ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 3 ਪਿਸਤੌਲਾਂ, ਕਾਰਤੂਸ, ਹੈਰੋਇਨ ਤੇ ਡਰੱਗ ਮਨੀ ਸਣੇ ਕਾਬੂ ਕੀਤਾ ਹੈ। ਲੁਧਿਆਣਾ ਰੇਂਜ ਦੇ ਆਈਜੀ ਡਾ. ਕੌਸਤੁਭ ਸ਼ਰਮਾ ਤੇ ਨਵਾਂਸ਼ਹਿਰ ਦੇ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਸੀਆਈਏ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਗੜ੍ਹਸ਼ੰਕਰ-ਨਵਾਂਸ਼ਹਿਰ ਮਾਰਗ ’ਤੇ ਨਾਕੇ ਦੌਰਾਨ ਸਕੂਟਰੀ ਸਵਾਰ ਆਕਾਸ਼ਦੀਪ ਸਿੰਘ (20) ਵਾਸੀ ਗੜ੍ਹਸ਼ੰਕਰ ਤੇ ਆਕਾਸ਼ਦੀਪ ਉਰਫ ਬਿੱਲਾ (23) ਵਾਸੀ ਹੁਸ਼ਿਆਰਪੁਰ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 1.20 ਕਿਲੋ ਹੈਰੋਇਨ, 3 ਪਿਸਤੌਲ, 260 ਕਾਰਤੂਸ ਅਤੇ ਡਰੱਗ ਮਨੀ ਬਰਾਮਦ ਹੋਈ। ਪੁੱਛ-ਪੜਤਾਲ ਦੌਰਾਨ ਉਨ੍ਹਾਂ ਮੰਨਿਆ ਕਿ ਉਹ ਗੈਂਗਸਟਰ ਰਵੀ ਬਲਾਚੌਰੀਆ ਲਈ ਕੰਮ ਕਰਦੇ ਹਨ।

Advertisement