ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਟਾਲਾ ’ਚ ਗੋਲੀਬਾਰੀ ਦੀ ਜ਼ਿੰਮੇਵਾਰੀ ਗੈਂਗਸਟਰ ਹੈਰੀ ਚੱਠਾ ਨੇ ਲਈ

ਇੱਥੇ ਅੱਧੀ ਦਰਜਨ ਅਣਪਛਾਤਿਆਂ ਵੱਲੋਂ ਲੰਘੀ ਦੇਰ ਸ਼ਾਮ ਗੋਲੀਆਂ ਚਲਾ ਕੇ ਦੋ ਜਣਿਆਂ ਨੂੰ ਮਾਰਨ ਅਤੇ ਪੰਜ ਹੋਰਾਂ ਨੂੰ ਜ਼ਖ਼ਮੀ ਕਰਨ ਖ਼ਿਲਾਫ਼ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਕੁਝ ਸਮੇਂ ਲਈ ਦੁਕਾਨਾਂ ਬੰਦ ਰੱਖੀਆਂ ਗਈਆਂ। ਜਥੇਬੰਦੀਆਂ ਦੇ ਆਗੂਆਂ...
ਬਟਾਲਾ ਹਸਪਤਾਲ ’ਚ ਜ਼ਖ਼ਮੀ ਦਾ ਇਲਾਜ ਕਰਦੇ ਹੋਏ ਡਾਕਟਰ।
Advertisement

ਇੱਥੇ ਅੱਧੀ ਦਰਜਨ ਅਣਪਛਾਤਿਆਂ ਵੱਲੋਂ ਲੰਘੀ ਦੇਰ ਸ਼ਾਮ ਗੋਲੀਆਂ ਚਲਾ ਕੇ ਦੋ ਜਣਿਆਂ ਨੂੰ ਮਾਰਨ ਅਤੇ ਪੰਜ ਹੋਰਾਂ ਨੂੰ ਜ਼ਖ਼ਮੀ ਕਰਨ ਖ਼ਿਲਾਫ਼ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਕੁਝ ਸਮੇਂ ਲਈ ਦੁਕਾਨਾਂ ਬੰਦ ਰੱਖੀਆਂ ਗਈਆਂ। ਜਥੇਬੰਦੀਆਂ ਦੇ ਆਗੂਆਂ ਨੇ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ ਲਾ ਕੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇ। ਗੋਲੀ ਵੱਜਣ ਕਾਰਨ ਸਰਬਜੀਤ ਸਿੰਘ ਕਾਕਾ ਅਤੇ ਕਨਵ ਮਹਾਜਨ ਦੀ ਮੌਤ ਹੋ ਗਈ ਸੀ। ਕਨਵ ਮਹਾਜਨ (22) ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸੇ ਤਰ੍ਹਾਂ ਗੈਂਗਸਟਰ ਹੈਰੀ ਚੱਠਾ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਹੈਰੀ ਚੱਠਾ ਨੇ ਆਖਿਆ ਕਿ ਲੰਘੀ ਰਾਤ ਜਿਸ ਸਰਬਜੀਤ ਸਿੰਘ ਕਾਕਾ ਪਿੰਡ ਬੁੱਲ੍ਹੋਵਾਲ (ਬਟਾਲਾ) ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਸ ਨੇ ਉਨ੍ਹਾਂ ਦੇ ਭਰਾ ਦੀਪੂ ਅਜਨਾਲਾ ਦੇ ਕਾਤਲ ਬਿੱਲਾ ਤੇ ਮੰਗਾ ਨੂੰ ਪਨਾਹ ਦਿੱਤੀ ਸੀ। ਇਹ ਦੋਵੇਂ ਵਿਰੋਧੀ ਡੋਨੀ ਲੰਡੇ ਦੇ ਸਾਥੀ ਹਨ। ਐੱਸ ਪੀ (ਡੀ) ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਬਟਾਲਾ ਪੁਲੀਸ ਦੀਆਂ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਕਾਬੂੁ ਕਰ ਲਿਆ ਜਾਵੇਗਾ। ਇਥੋਂ ਦੇ ਜੱਸਾ ਸਿੰਘ ਹਾਲ ਨੇੜੇ ਚੰਦਾ ਖ਼ਾਨਾ ਖਜ਼ਾਨਾ ਅਤੇ ਚੰਦਾ ਬੂਟ ਹਾਊਸ ’ਤੇ ਛੇ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਇਸ ਕਾਰਨ ਦੋ ਨੌਜਵਾਨ ਸਰਬਜੀਤ ਸਿੰਘ ਕਾਕਾ ਅਤੇ ਕਨਵ ਮਹਾਜਨ ਦੀ ਮੌਤ ਹੋ ਗਈ ਸੀ। ਗੋਲੀਆਂ ਲੱਗਣ ਨਾਲ ਦੁਕਾਨ ਮਾਲਕ ਐਡਵੋਕੇਟ ਚੰਦਨ ਚੰਦਾ, ਅਮਨਦੀਪ, ਸੰਜੀਵ ਸੇਠ, ਅੰਮ੍ਰਿਤ ਪਾਲ ਅਤੇ ਜੁਗਲ ਕਿਸ਼ੋਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚੋਂ ਦੋ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਸਰਬਜੀਤ ਸਿੰਘ ਕਾਕਾ ਇਸ ਦੁਕਾਨ ’ਤੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ।

Advertisement
Advertisement
Show comments