ਇੰਗਲੈਂਡ ’ਚ ਫੌਤ ਹੋਏ ਨੌਜਵਾਨ ਦਾ ਸਸਕਾਰ
ਲਖਵੀਰ ਸਿੰਘ ਚੀਮਾ ਹਲਕੇ ਦੇ ਪਿੰਡ ਲੋਹਗੜ੍ਹ ਨਾਲ ਸਬੰਧਤ ਇੰਗਲੈਂਡ ਵਿੱਚ ਫ਼ੌਤ ਹੋਏ ਨੌਜਵਾਨ ਦੀ ਦੇਹ ਅੱਜ ਪਿੰਡ ਲਿਆਂਦੀ ਗਈ, ਜਿਸ ਦਾ ਗ਼ਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਸੇਵਾਮੁਕਤ ਅਧਿਆਪਕ ਰਘਵੀਰ ਸਿੰਘ ਵਿਰਕ ਦਾ ਇਕਲੌਤਾ...
Advertisement
ਲਖਵੀਰ ਸਿੰਘ ਚੀਮਾ
ਹਲਕੇ ਦੇ ਪਿੰਡ ਲੋਹਗੜ੍ਹ ਨਾਲ ਸਬੰਧਤ ਇੰਗਲੈਂਡ ਵਿੱਚ ਫ਼ੌਤ ਹੋਏ ਨੌਜਵਾਨ ਦੀ ਦੇਹ ਅੱਜ ਪਿੰਡ ਲਿਆਂਦੀ ਗਈ, ਜਿਸ ਦਾ ਗ਼ਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਸੇਵਾਮੁਕਤ ਅਧਿਆਪਕ ਰਘਵੀਰ ਸਿੰਘ ਵਿਰਕ ਦਾ ਇਕਲੌਤਾ ਪੁੱਤਰ ਸੀ, ਜਿਸ ਦੀ 25 ਅਕਤੂਬਰ ਨੂੰ ਇੰਗਲੈਂਡ ਵਿੱਚ ਅਚਾਨਕ ਮੌਤ ਹੋ ਗਈ ਸੀ। ਉਹ ਲਗਪਗ ਸਾਲ ਪਹਿਲਾਂ ਰੋਜ਼ੀ ਅਤੇ ਭਵਿੱਖ ਸਵਾਰਨ ਲਈ ਇੰਗਲੈਂਡ ਗਿਆ ਸੀ ਪਰ ਉਸ ਦੀ ਮੌਤ ਹੋ ਗਈ। ਲਗਪਗ 20 ਦਿਨਾਂ ਦੀ ਲੰਮੀ ਕਾਗਜ਼ੀ ਕਾਰਵਾਈ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਅੱਜ ਪਿੰਡ ਲੋਹਗੜ੍ਹ ਪਹੁੰਚੀ। ਪਰਿਵਾਰ ਸਮੇਤ ਭਾਰੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਕੁਲਵੰਤ ਸਿੰਘ, ਆਤਮਾ ਸਿੰਘ, ਬੇਅੰਤ ਸਿੰਘ ਹਾਜ਼ਰ ਸਨ।
Advertisement
Advertisement
