ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੇਤ-ਭਰੇ ਹਾਲਾਤ ’ਚ ਚਾਰ ਨਾਬਾਲਗ ਲੜਕੀਆਂ ਲਾਪਤਾ

ੲਿੱਕ ਹੀ ਫੈਕਟਰੀ ਵਿੱਚ ਕੰਮ ਕਰਦੀਆਂ ਸਨ ਤਿੰਨੇ ਸਹੇਲੀਆਂ
Advertisement

ਸ਼ਹਿਰ ਵਿੱਚੋਂ ਭੇਤਭਰੀ ਹਾਲਤ ਵਿੱਚ ਚਾਰ ਨਾਬਾਲਗ ਲੜਕੀਆਂ ਲਾਪਤਾ ਹੋ ਗਈਆਂ ਹਨ ਜਦਕਿ ਇੱਕ ਫੈਕਟਰੀ ਵਿੱਚ ਕੰਮ ਤੋਂ ਹੀ ਤਿੰਨ ਸਹੇਲੀਆਂ ਲਾਪਤਾ ਹੋ ਗਈਆਂ ਹਨ ਜਿਨ੍ਹਾਂ ਦੀ ਪੁਲੀਸ ਗੰਭੀਰਤਾ ਨਾਲ ਭਾਲ ਕੀਤੀ ਜਾ ਰਹੀ ਹੈ।

ਥਾਣਾ ਜੋਧੇਵਾਲ ਦੀ ਪੁਲੀਸ ਨੂੰ ਮੁਹੱਲਾ ਬੰਦਾ ਬਹਾਦਰ ਨਗਰ ਸਾਹਮਣੇ ਆਜ਼ਾਦ ਨਗਰ ਬਹਾਦਰ ਕੇ ਰੋਡ ਵਾਸੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਊਸਾ ਦੇਵੀ ਉਰਫ਼ ਸੰਗੀਤਾ ਉਮਰ 16 ਸਾਲ 8 ਮਹੀਨੇ, ਉਸ ਦੀ ਸਹੇਲੀ ਰੇਸ਼ਮਾ ਉਰਫ਼ ਪਾਇਲ, ਉਮਰ ਕਰੀਬ 16 ਸਾਲ ਅਤੇ ਚਾਂਦਨੀ ਦੂਆ ਹੋਜਰੀ ਵਿੱਚ ਕੰਮ ਕਰਦੀਆਂ ਹਨ। ਤਿੰਨੋਂ ਜਣੀਆਂ 6 ਅਕਤੂਬਰ 2025 ਨੂੰ ਦੂਆ ਹੋਜ਼ਰੀ ਬਹਾਦਰ ਕੇ ਰੋਡ ਤੋਂ ਬਿਨਾਂ ਕੁੱਝ ਦੱਸੇ ਕਿਧਰੇ ਚਲੀਆਂ ਗਈਆਂ ਹਨ। ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲੀਆਂ। ਉਸਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਲੜਕੀ ਅਤੇ ਉਸ ਦੀਆਂ ਦੋਹਾਂ ਸਹੇਲੀਆਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਆਪਣੀ ਨਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾਕੇ ਰੱਖਿਆ ਹੋਇਆ ਹੈ। ਥਾਣੇਦਾਰ ਸੁਖਵਿੰਦਰ

Advertisement

ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਮੁਹੱਲਾ ਨਿਊ ਸੰਧੂ ਕਲੋਨੀ, ਟਿੱਬਾ ਰੋਡ ਵਾਸੀ ਰਾਜੀਵ ਕੁਮਾਰ ਨੇ ਦੱਸਿਆ ਹੈ ਕਿ ਉਸਦੀ ਲੜਕੀ ਰੀਆ ਕੁਮਾਰੀ ਉਮਰ 15 ਸਾਲ 9 ਮਹੀਨੇ ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲੀ। ਉਸਨੂੰ ਸ਼ੱਕ ਹੈ ਕਿ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਸਵਾਰਥ ਲਈ ਆਪਣੀ ਨਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement
Show comments