ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੰਬੀਹਾ ਗਰੋਹ ਦੇ ਚਾਰ ਗੁਰਗੇ ਬਰਨਾਲਾ ਤੋਂ ਹਥਿਆਰਾਂ ਸਮੇਤ ਕਾਬੂ

ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਜਾਣਕਾਰੀ ਕੀਤੀ ਸਾਂਝੀ
ਸੰਕੇਤਕ ਤਸਵੀਰ।
Advertisement

ਪੰਜਾਬ ਦੇ ਬਰਨਾਲਾ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਤਨਾਮ ਸਿੰਘ ਉਰਫ਼ ਸੱਤੀ, ਗੁਰਪ੍ਰੀਤ ਉਰਫ਼ ਗੁਰੀ, ਸਰਮ ਸਿੰਘ ਉਰਫ਼ ਰਿੰਕੂ ਅਤੇ ਦੀਪਕ ਸਿੰਘ ਇੱਕ ਵੱਡੀ ਡਕੈਤੀ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜ ਰਹੇ ਸਨ।

 

Advertisement

ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇੱਕ ਨਾਕੇ ਉੱਤੇ ਮੁਲਜ਼ਮਾਂ ਨੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ। ਪੁਲੀਸ ਮੁਲਾਜ਼ਮਾਂ ਨੇ ਹਮਲਾਵਰਾਂ ਨੂੰ ਕਾਬੂ ਕਰ ਕੇ ਗ੍ਰਿਫ਼ਤਾਰ ਕਰ ਲਿਆ।’’ ਉਨ੍ਹਾਂ ਕਿਹਾ, ‘‘ਮੁਲਜ਼ਮਾਂ ਕੋਲੋਂ 4 ਹਥਿਆਰ: 1 ਜ਼ਿਗਾਨਾ ਪਿਸਤੌਲ, 3 ਪਿਸਤੌਲ (.30 ਅਤੇ .32 ਬੋਰ) ਜ਼ਿੰਦਾ ਕਾਰਤੂਸਾਂ ਦੇ ਨਾਲ ਬਰਾਮਦ ਕੀਤੇ ਹਨ।’’ ਸਤਨਾਮ ਇੱਕ ਆਦਤਨ ਅਪਰਾਧੀ ਹੈ ਜਿਸ ’ਤੇ ਕਤਲ, ਇਰਾਦਾ ਕਤਲ, ਅਸਲਾ ਐਕਟ ਅਤੇ ਐੱਨਡੀਪੀਸੀ ਐਕਟ ਸਮੇਤ 22 ਤੋਂ ਵੱਧ ਕੇਸ ਦਰਜ ਹਨ। ਡੀਜੀਪੀ ਨੇ ਕਿਹਾ ਕਿ ਸਾਰਮ ਸਿੰਘ ਅਤੇ ਦੀਪਕ ਸਿੰਘ ਵੀ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਜੁੜੇ ਹੋਏ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ, ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। -ਪੀਟੀਆਈ

Advertisement
Tags :
Barnala NewsDavinder Bambiha GangDGPDGP Gaurav Yadavpunjab newsਡੀਜੀਪੀ ਗੌਰਵ ਯਾਦਵਪੰਜਾਬ ਨਿੳੂਜ਼ਪੰਜਾਬੀ ਖ਼ਬਰਾਂਬੰਬੀਹਾ ਗਰੋਹ