ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਰਨ ਤਾਰਨ ਜ਼ਿਲ੍ਹੇ ਵਿੱਚ ਦਸ ਦਿਨਾਂ ’ਚ ਨਸ਼ੇ ਕਾਰਨ ਚਾਰ ਮੌਤਾਂ

ਨੌਜਵਾਨ ਨਿਸ਼ਾਨ ਸਿੰਘ ਚੜਿ੍ਹਆ ਨਸ਼ੇ ਦੀ ਭੇਟ
Advertisement

ਗੁਰਬਖਸ਼ਪੁਰੀ

ਜ਼ਿਲ੍ਹਾ ਤਰਨ ਤਾਰਨ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਨਸ਼ੇ ਕਾਰਨ ਮਰਨ ਵਾਲੇ ਨੌਜਵਾਨ ਦੀ ਪਛਾਣ ਨਿਸ਼ਾਨ ਸਿੰਘ (27) ਵਾਸੀ ਛਾਪੜੀ ਸਾਹਿਬ ਵਜੋਂ ਹੋਈ ਹੈ। ਉਸ ਦੇ ਦੋ ਛੋਟੇ ਬੱਚੇ ਹਨ| ਨਿਸ਼ਾਨ ਦੇ ਪਿਤਾ ਗੁਰਬੀਰ ਸਿੰਘ ਨੇ ਕਿਹਾ ਕਿ ਨੌਜਵਾਨ ਦਿਹਾੜੀਦਾਰ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ 10 ਦਿਨਾਂ ਦੌਰਾਨ ਨਸ਼ੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ|

Advertisement

ਡੀ ਐੱਸ ਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਨਿਸ਼ਾਨ ਸਿੰਘ ਨਸ਼ੇ ਦਾ ਆਦੀ ਸੀ। ਉਹ ਰੋਜ਼ਾਨਾ ਨਸ਼ਾ ਛੁਡਾਊ ਗੋਲੀ ਦਾ ਸੇਵਨ ਕਰਦਾ ਸੀ| ਉਹ ਕਈ ਮਹੀਨਿਆਂ ਤੋਂ ਬਿਮਾਰ ਸੀ। ਉਸ ਨੇ ਕੱਲ੍ਹ ਨਸ਼ਾ ਛੱਡਣ ਵਾਲੀ ਗੋਲੀ ਨੂੰ ਪੀਹ ਕੇ ਉਸ ਦਾ ਟੀਕਾ ਲਗਾ ਲਿਆ ਜਿਸ ਕਾਰਨ ਉਹ ਬੇਸੁੱਧ ਹੋ ਗਿਆ। ਉਸ ਨੂੰ ਜਦੋਂ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਨ੍ਹਾਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਸਤੰਬਰ ਨੂੰ ਝਬਾਲ ਪੁਲੀਸ ਨੂੰ ਇਲਾਕੇ ਦੇ ਪਿੰਡ ਬਘਿਆੜੀ ਵਾਸੀ ਨਿਸ਼ਾਨ ਸਿੰਘ (24) ਦੀ ਲਾਸ਼ ਪਿੰਡ ਦੇ ਖੇਡ ਮੈਦਾਨ ਨੇੜਿਓਂ ਮਿਲੀ ਸੀ| ਉਸ ਨੇ ਵੀ ਨਸ਼ੇ ਓਵਰਡੋਜ਼ ਲਈ ਸੀ| ਇਸੇ ਤਰ੍ਹਾਂ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਜਾਮਾਰਾਏ ਦੇ ਭਰਾਵਾਂ ਮਲਕੀਅਤ ਸਿੰਘ (32) ਅਤੇ ਗੁਰਪ੍ਰੀਤ ਸਿੰਘ (30) ਦੀ ਨਸ਼ੇ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ| ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਇਲਾਕੇ ਵਿੱਚ ਨਸ਼ਿਆਂ ਵਿੱਕਰੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ|

Advertisement
Show comments