ਸ਼ੈੱਡ ਡਿੱਗਣ ਕਾਰਨ ਮਾਲਕ ਸਣੇ ਚਾਰ ਮੱਝਾਂ ਦੀ ਮੌਤ
ਪਿੰਡ ਬਟੌਲੀ ਵਿੱਚ ਮੀਂਹ ਦੌਰਾਨ ਪਸ਼ੂਆਂ ਦਾ ਸ਼ੈੱਡ ਡਿੱਗਣ ਕਾਰਨ ਮਾਲਕ ਦੀ ਮੌਤ ਹੋ ਗਈ, ਜਦਕਿ ਮਲਬੇ ਹੇਠ ਦੱਬਣ ਕਾਰਨ 4 ਮੱਝਾਂ ਮਰ ਗਈਆਂ ਤੇ ਦਰਜਨ ਪਸ਼ੂ ਜ਼ਖ਼ਮੀ ਹੋ ਗਏ। ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ...
Advertisement
ਪਿੰਡ ਬਟੌਲੀ ਵਿੱਚ ਮੀਂਹ ਦੌਰਾਨ ਪਸ਼ੂਆਂ ਦਾ ਸ਼ੈੱਡ ਡਿੱਗਣ ਕਾਰਨ ਮਾਲਕ ਦੀ ਮੌਤ ਹੋ ਗਈ, ਜਦਕਿ ਮਲਬੇ ਹੇਠ ਦੱਬਣ ਕਾਰਨ 4 ਮੱਝਾਂ ਮਰ ਗਈਆਂ ਤੇ ਦਰਜਨ ਪਸ਼ੂ ਜ਼ਖ਼ਮੀ ਹੋ ਗਏ। ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ ਜਸਵੀਰ ਸਿੰਘ (62) ਪਸ਼ੂਆਂ ਦੀ ਦੇਖਭਾਲ ਕਰ ਰਿਹਾ ਸੀ ਕਿ ਅਚਾਨਕ ਸ਼ੈੱਡ ਡਿੱਗ ਗਿਆ। ਉਹ ਪਸ਼ੂਆਂ ਸਣੇ ਮਲਬੇ ਹੇਠ ਦੱਬ ਗਿਆ। ਜ਼ਖ਼ਮੀ ਨੂੰ ਅੰਬਾਲਾ ਨੇੜੇ ਸੱਧੋਪੁਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਤੇ ਵਿਧਾਇਕ ਕੁਲਜੀਤ ਰੰਧਾਵਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਪ੍ਰਗਟ ਕੀਤਾ ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਲਾਲੜੂ ਸਰਕਲ ਵਿੱਚ ਮੀਂਹ ਕਾਰਨ ਹਫ਼ਤੇ ਵਿੱਚ ਇਹ ਦੂਜੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 29 ਅਗਸਤ ਨੂੰ ਕਿਸਾਨ ਜਨਕ ਰਾਜ ਸੈਣੀ (65) ਝਰਮਲ ਦਰਿਆ ਵਿੱਚ ਰੁੜ੍ਹ ਗਿਆ ਸੀ।
Advertisement
Advertisement