ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਾਰਨ ਤਾਰਨ ’ਚ 5 ਕਿੱਲੋ ਹੈਰੋਇਨ ਸਣੇ ਚਾਰ ਕਾਬੂ

ਥਾਣਾ ਸਰਾਏ ਅਮਾਨਤ ਖਾਂ ਤੇ ਖਾਲੜਾ ਦੀ ਪੁਲੀਸ ਅਤੇ ਬੀ ਐੱਸ ਐੱਫ ਨੇ ਸਾਂਝੀ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਕੋਲੋਂ 5 ਕਿੱਲੋ 311 ਗਰਾਮ ਹੈਰੋਇਨ ਤੇ ਇੱਕ ਡਰੋਨ ਤੋਂ ਬਰਾਮਦ ਕੀਤਾ ਹੈ| ਥਾਣਾ ਖਾਲੜਾ ਦੇ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ...
Advertisement

ਥਾਣਾ ਸਰਾਏ ਅਮਾਨਤ ਖਾਂ ਤੇ ਖਾਲੜਾ ਦੀ ਪੁਲੀਸ ਅਤੇ ਬੀ ਐੱਸ ਐੱਫ ਨੇ ਸਾਂਝੀ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਕੋਲੋਂ 5 ਕਿੱਲੋ 311 ਗਰਾਮ ਹੈਰੋਇਨ ਤੇ ਇੱਕ ਡਰੋਨ ਤੋਂ ਬਰਾਮਦ ਕੀਤਾ ਹੈ| ਥਾਣਾ ਖਾਲੜਾ ਦੇ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਸਰਕਾਰੀ ਸਕੂਲ ਡੱਲ ਦੇ ਖੇਡ ਮੈਦਾਨ ਨੇੜਿਓਂ ਦਲੇਰ ਸਿੰਘ ਵਾਸੀ ਮਸਤਗੜ੍ਹ, ਬੂਟਾ ਸਿੰਘ ਵਾਸੀ ਆਸਲ ਅਤੇ ਸੁਮਨਪ੍ਰੀਤ ਸਿੰਘ ਵਾਸੀ ਭੋਜੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਤਲਾਸ਼ੀ ਲੈਣ ’ਤੇ 511 ਗਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਇਹ ਸਮੱਗਰੀ ਪਾਕਿਸਤਾਨ ਤੋਂ ਮੰਗਵਾਈ ਸੀ| ਇਸ ਤੋਂ ਇਲਾਵਾ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਪਿੰਡ ਚੀਮਾ ਕਲਾਂ ਵਾਸੀ ਸੁਖਬੀਰ ਸਿੰਘ ਨੂੰ 4.800 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ| ਇਸ ਸਬੰਧੀ ਪੁਲੀਸ ਨੇ ਐੱਨ ਡੀ ਪੀ ਐਕਟ ਅਧੀਨ ਕੇਸ ਦਰਜ ਕੀਤੇ ਹਨ|

Advertisement
Advertisement
Show comments