ਜੇਲ੍ਹ ਵਿੱਚ ਹਮਲੇ ਦੌਰਾਨ ਜ਼ਖ਼ਮੀ ਹੋਏ ਸਾਬਕਾ ਪੁਲੀਸ ਇੰਸਪੈਕਟਰ ਸੂਬਾ ਸਿੰਘ ਮੌਤ
                    ਪਟਿਆਲਾ ਜੇਲ੍ਹ ਵਿਚ ਝਗੜੇ ਦੌਰਾਨ ਸੰਦੀਪ ਸਿੰਘ ਸੋਨੀ ਵੱਲੋਂ ਕੀਤੇ ਕਥਿਤ ਹਮਲੇ ਵਿੱਚ ਜ਼ਖ਼ਮੀ ਹੋਏ ਸਾਬਕਾ ਪੁਲੀਸ ਇੰਸਪੈਕਟਰ ਸੂਬਾ ਸਿੰਘ ਦੀ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਉਹ 84 ਸਾਲ ਦਾ ਸੀ ਅਤੇ ਅੰਮ੍ਰਿਤਸਰ ਨਾਲ ਸਬੰਧਤ ਸੀ। ਜਾਣਕਾਰੀ...
                
        
        
    
                 Advertisement 
                
 
            
        ਪਟਿਆਲਾ ਜੇਲ੍ਹ ਵਿਚ ਝਗੜੇ ਦੌਰਾਨ ਸੰਦੀਪ ਸਿੰਘ ਸੋਨੀ ਵੱਲੋਂ ਕੀਤੇ ਕਥਿਤ ਹਮਲੇ ਵਿੱਚ ਜ਼ਖ਼ਮੀ ਹੋਏ ਸਾਬਕਾ ਪੁਲੀਸ ਇੰਸਪੈਕਟਰ ਸੂਬਾ ਸਿੰਘ ਦੀ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਉਹ 84 ਸਾਲ ਦਾ ਸੀ ਅਤੇ ਅੰਮ੍ਰਿਤਸਰ ਨਾਲ ਸਬੰਧਤ ਸੀ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਸੋਨੀ ਸ਼ਿਵ ਸੈਨਾ ਆਗੂ ਸੰਜੀਵ ਸੂਰੀ ਦੇ ਕਤਲ ਮਾਮਲੇ ਵਿੱਚ ਪਟਿਆਲਾ ਜੇਲ੍ਹ ਬੰਦ ਹੈ। ਉਧਰ, ਝੂਠੇ ਮੁਕਾਬਲੇ ਵਿੱਚ ਸਜ਼ਾ ਭੁਗਤ ਰਿਹਾ ਪੁਲੀਸ ਅਫ਼ਸਰ ਵੀ ਇਸ ਸਮੇਂ ਸੰਦੀਪ ਸਿੰਘ ਸੋਨੀ ਨਾਲ ਹੀ ਜੇਲ੍ਹ ਵਿਚ ਬੰਦ ਸੀ। ਇਸ ਦੌਰਾਨ ਉਨ੍ਹਾਂ ਦਰਮਿਆਨ ਹੋਈ ਤਕਰਾਰ ਏਨੀ ਵਧ ਗਈ ਕਿ ਸੰਦੀਪ ਸਿੰਘ ਸੋਨੀ ਤੇ ਪੁਲੀਸ ਅਧਿਕਾਰੀਆਂ ਵਿਚਾਲੇ ਝਗੜਾ ਹੋ ਗਿਆ। ਝਗੜਾ ਕੁੱਟਮਾਰ ਤੱਕ ਪਹੁੰਚ ਗਿਆ, ਜਿਸ ਵਿੱਚ ਸੂਬਾ ਸਿੰਘ ਕਾਫ਼ੀ ਜ਼ਖ਼ਮੀ ਹੋ ਗਿਆ ਅਤੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
                 Advertisement 
                
 
            
        
                 Advertisement 
                
 
            
        